ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 61 )

________________

ਨੂੰ ਇਕ ਜਿਹਾ ਹੈ, ਫਿਰ ਅਸੀਂ ਇਕ ਦੂਜੇ ਦੇ ਕਿਉਂ ਹੋ ਨਹੀਂ ਸਕਦੇ ? ਸਾਨੂੰ ਪਾਪੀ ਤੇ ਨੀਚ ਕਹਿਣ ਵਾਲਿਓ ! ਉਸ ਵੇਲੇ ਤੁਹਾਡਾ ਧਰਮ, ਫਰਜ਼ ਅਤੇ ਇਖਲਾਕ ਕਿਥੇ ਸੌਂ ਜਾਂਦੇ ਹਨ,ਜਦੋਂ ਇਨ੍ਹਾਂ ਅਬਲਾਵਾਂ ਨਾਲ ਤੁਸੀਂ ਗੁਨਾਹ ਕਰਦੇ ਓ “ਤੁਹਾਡੇ ਵਿਚੋਂ ਭੀ ਇਕ ਮਨੁਖ ਅਜਿਹਾ ਹੈ ਜੋ ਇਸੇ ਜ਼ਤ ਦੀ ਇਕ ਇਸਤਰੀ ਨਾਲ ਘੋਰ ਅਤਿਆਚਾਰ ਕਰਦਾ ਹੈ, ਜਦੋਂ ਕਿ ਉਸਦੀ ਆਪਣੀ ਇਸਤੂੰ ਭੀ ਘਰ ਹੈ । ਇਸ ਗੱਲ ਨੂੰ ਸਾਰਾ ਹੀ ਪਿੰਡ ਜਾਣਦਾ ਹੈ, ਐਪਰ ਫਿਰ ਭੀ ਉਸ ਨੂੰ ਇਸ ਪਾਪ ਤੋਂ ਵਰਜਿਆ ਨਹੀਂ ਜਾਂਦਾ । ਅਜਿਹੇ ਲੁਕੇ ਛਿਪੇ ਕਈ ਹੋਰ ਮਨੁਖ ਭੀ ਹਨ । ਕੀ ਤੁਹਾਡੀ ਨਿਗਾਹ ਵਿਚ ਇਹ ਪਾਪ ਨਹੀਂ ? ਆਪਣੇ ਝੂਠੇ ਤੇ ਫਰਜ਼ੀ ਧਰਮ ਵਿਚ ਰਹਿੰਦਿਆਂ ਇਹ ਸਭ ਕੁਝ ਜਾਇਜ਼ ਹੈ, ਐਪਰ ਇਕਠਿਆਂ ਰਹਿਕੇ ਸੁਚੱਜਾ ਜੀਵਨ ਬਤੀਤ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ? ਤੁਸੀਂ ਸਭ ਕੁੜ ਦੀਆਂ ਠੇਕੇਦਾਰੀਆਂ ਸਾਂਭੀ ਫਿਰਦੇ ਓ (-ਮੇਰਾ ਧਰਮ ਸਚਾ ਹੈ-ਕੂੜਾ ਨਹੀਂ । ਫਰਜ਼ੀ ਨਹੀਂ-ਅਸਲੀ ਹੈ । ਜੋ ਤੁਸੀਂ ਲੁਕ ਲੁਕ ਕੇ ਧਰਮ ਦੀ ਬੁਕਲ ਵਿਚ ਅਧਰਮ ਕਰਦੇ ਓ ਉਸ ਨਾਲੋਂ ਮੇਰਾ ਧਰਮ ਹਜ਼ਾਰ ਗੁਣਾ ਚੰਗਾ ਹੈ । ਅਸੀਂ ਸੱਚ ਦੇ ਸੌਦਾਗਰ ਹਾਂ। ਅਸੀਂ ਇਹ ਝੂਠੀਆਂ ਬੰਦਸ਼ਾਂ ਤੇ ਕੈਦਾਂ ਨਹੀਂ ਲੋੜਦੇ । ਰੱਬ ਨੇ ਸਾਨੂੰ ਇਨਸਾਨ ਪੈਦਾ ਕੀਤਾ ਹੈ, ਅਸੀਂ ਤੰਗ ਦਿਲ ਮਜ਼ਬੀ ਦੀਵਾਨੇ ਨਹੀਂ । ਅਸੀਂ ਇਨਸਾਨੀਅਤ ਅਤੇ ਪਰੇਮ ਤੁਸਾਂ ਉਪਰੋਂ ਕੁਰਬਾਨ ਨਹੀਂ ਕਰ ਸਕਦੇ । ਤੁਹਾਡੇ ਮੇਲ ਜੇਕਰ ਗਲਤ ਹਨ ਤਾਂ ਬਦਲੇ ਭੀ ਜਾ ਸਕਦੇ ਹਨ ! ਹੁਣ ਤੁਹਾਡੇ ਵਿਚ ਏਡੀ ਸਮਰਥਾ ਨਹੀਂ ਕਿ ਤੁਸੀਂ ਸਾਨੂੰ ਇਕ ਦੂਜੇ ਕੋਲੋਂ ਵਖ ਕਰ ਸਕੋ-ਨਖੇੜ ਸਕੋ । ਅਜ ਅਸੀਂ ਤੁਸਾਂ ਤੋਂ ੭੧.