( 62 )
________________
ਬਗਾਵਤ ਕਰ ਰਹੇ ਹਾਂ, ਲਾ ਦੇਵੋ ਜਿਹੜਾ ਭੀ ਫਤਵਾ ਤੁਸੀਂ ਲਾ ਸਕਦੇ ਓ-ਕਰ ਲਵੋ ਜੋ ਕੁਝ ਭੀ ਤੁਸੀਂ ਕਰ ਸਕਦੇ ਓ-ਖਿਲਾਰ ਲਵੋ ਸਾਡੇ ਰਾਹਾਂ ਵਿਚ ਕੰਡੇ-ਅਸੀਂ ਇਨ੍ਹਾਂ ਨੂੰ ਭੀ ਫੁਲਾਂ ਵਾਂਗ ਦਰੜਦੇ ਨਿਕਲ ਜਾਵਾਂਗੇ । ਸਾਨੂੰ ਤੁਸ ਆਪਣੀ , ਮੰਜ਼ਲ ਤੇ ਪੁਜਣੋਂ ਨਹੀਂ ਰੋਕ ਸਕਦੇ । ਇਹ ਆਖਦਾ ਹੋਇਆ ਪ੍ਰੀਤਮ ਓਥੋਂ ਟੁਰ ਗਿਆ ਅਤੇ ਪਿੰਡ ਦੇ ਕਰਤੇ ਧਰਤੇ ਇਕ ਦੂਜੇ ਦੇ ਮੂੰਹ ਵਲ ਬਿਟ ਬਿਟ ਤਕਦੇ ਰਹੇ ਤੇ ਫਿਰ ਇਕ ਇਕ ਕਰਕੇ ਝੜ ਗਏ । | ਰਾਤ ਕਾਫੀ ਛੁੱਲ ਚੁਕੀ ਸੀ । ਉਸ ਰਾਤ ਦਾ ਚੰਨ ਬੜਾ ਹੀ ਚਮਕੀਲਾ ਤੇ ਸੁੰਦਰ ਸੀ । ਇਹ ਸੁਹਾਨੀ ਤੇ ਮਾਨੀ ਰਾਤ ਕਿਸੇ ਵਿਆਹੁਤਾ ਕੁੜੀ ਵਾਂਗ ਨਿਖਰੀ ਹੋਈ ਸੀ । ਓਹੋ ਜਿਹੀ ਹੀ ਰਸੀਲੀ ਤੇ ਸਜੀਲੀ ਲਗਦੀ ਸੀ-ਉੱਜੇ ਸ਼ਰਮਾਕਲ-ਤੇ ਓਹੋ ਹੀ ਰੰਗ ਰੂਪ ਤੇ ਉਸ ਰਾਤ ਚੰਨ ਇੰਜ ਜਾਪਦਾ ਸੀ, ਜਿਵੇਂ ਇਹ ਗੌਰੀ ਰਾਤ ਦੇ ਮਥੇ ਉਤੇ ਟਿਕਾ ਲਮਕ ਰਿਹਾ ਹੋਵੇ । ਬੰਤੋ ਨੇ ਖਿੜਕੀ ਖੋਲੀ | ਖਲੇਕੇ ਪਿਛਾਂਹ ਨੂੰ ਤਕੀ, ਘਰ ਵਾਲੈ ਪੂਕ ਸੌਂ ਰਹੇ ਸਨ। ਪਿੰਡ ਦੇ ਚੌਕੀਦਾਰ ਦੀ ਆਵਾਜ਼ ਭੀ ਨਹੀਂ ਸੀ ਆ ਰਹੀ । ਬਾਹਰ ਖੇਤਾਂ ਤੇ ਰੁਖਾਂ ਦੇ ਝੁੰਡ ਵਲੇ ਉਸ ਨਿਗਾਹ ਮਾਰੀ । ਹਰ ਪਾਸੇ ਚੁਪ ਚਾਂ ਸੀ, ਕੇਵਲ ਹਵਾ ਦਾ ਸਾਹ ਹੀ ਵਗ ਰਿਹਾ ਸੀ ਤੇ ਇਹ ਮਸਤੀ ਵਿਚ ਰੁੱਖਾਂ ਦੇ ਪੱਤਿਆਂ ਨਾਲ ਟਕਰਾ ਕੇ ਇਕ ਗੀਤ ਜਿਹਾ ਪੈਦਾ ਕਰ ਰਹੀ ਸੀ । ਚੰਨ ਸਭ ਕੁਝ ਤਕਦਾ ਰਿਹਾ ਤੇ ਕੁੜੀ ਦੇ ਪਿਛੇ ਪਿਛੇ ਹੋ ਲਿਆ। ਉਧਰ ਪ੍ਰੀਤਮ ਭੀ ਆਪਣੇ ਘਰੋਂ ਨਿਕਲ ਪਿਆ. ਬੰਤੋਂ ਨੂੰ ਮਿਥੀ ਥਾਂ ਤੇ ਮਿਲਣ ਤੁਰ ਪਿਆ | ਚੰਨ ਦੀ ਪ੍ਰੀਤਮ ਵਲੇ ਝਾਤ ਪਾਉਂਦਾ ਤੇ ਕਦੀ ਬੰਤੋ ਨੂੰ ਤੱਕਦਾ । ਚੰਨ ਦੋਵਾਂ ਦੇ ਰਾਹਾਂ ੭੨.