ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 73 )

________________

ਚਿਤੁ ਲੀਤੀਆਂ ਸਨ । | ਮੈਂ ਗੁਰਮੇਲ ਦਾ ਬੜਾ ਹੀ ਸਤਿਕਾਰ ਕਰਦਾ । ਉਹ ਸੱਚ-ਮੁੱਚ ਇਕ ਅਤਿ ਮਿਠੀ ਕੁੜੀ ਸੀ । ਮੇਰੀ ਨੌਕਰੀ ਦੇ ਦੌਰਾਨ ਮੇਰੀ ਵਹੁਟੀ ਉਸ ਪਾਸੋਂ ਹੀ ਖਤ ਲਿਖਵਾਇਆ ਕਰਦੀ ਸੀ । ਗੁਰਮੇਲ ਮੇਰੀਆਂ ਲੰਮੀਆਂ ਚੌੜੀਆਂ ਚਿਠੀਆਂ ਨੂੰ ਕੋਈ ਕੋਈ ਵੇਰ ਪਦੀ ਤੇ ਇੰਝ ਅਨਭਵ ਕੀਤਾ ਕਰਦੀ ਸੀ ਕਿ ਜਿਵੇਂ ਮੈਂ ਚਿਠੀ ਲਿਖੀ ਹੀ ਉਸੇ ਨੂੰ ਹੈ।ਤੇ ਮੈਨੂੰ ਭੀ ਸੱਚ-ਮੁੱਚ ਕਦੀ ਕਦੀ ਇਹੋ ਭੁਲੇਖਾ ਪੈ ਜਾਂਦਾ। ਇਕ ਵੇਰ ਮੈਂ ਆਪਣੀ ਧਰਮ ਪਤਨੀ ਨੂੰ ਆਪਣੇ ਨਾਲ ਹੀ ਲੈ ਗਿਆ ਹੈ ਤੇ ਅਸੀਂ ਕੋਈ ਦੋ ਕੁ ਵਰਿਆਂ fuਛੋਂ ਪਰਤੇ । ਕੁਝ ਦਿਨ ਪਿੰਡ ਕਟਕੇ, ਅਸੀਂ ਸਹੁਰੇ ਘਰ ਗਏ । ਸਾਡੀ ਭਰਜਾਈ ਨੇ ਸਾਨੂੰ ਦਸਿਆ ਕਿ ਮੇਲੇ ਦੇ ਸ਼ਰਾਬੀ ਪਿਤਾ ਨੇ, ਪੈਸੇ ਲੈ ਕੇ, ਉਸ ਨੂੰ ਇਕ ਬੁਢੇ ਪੁਰਸ਼ ਨਾਲ ਵਿਆਹ ਦਿੱਤਾ ਹੈ, ਤੇ ਹੁਣ ਮੇਲੋ ਬੜੀ ਸਖਤ ਬੀਮਾਰ ਪਈ ਹੈ। ਅਸੀਂ ਦੋਵੇਂ ਦੌੜਕੇ ਗੁਰਮੇਲੇ ਦੀ ਖਬਰ ਨੂੰ ਗਏ । ਉਸ ਲੇਟਿਆਂ ਲੇਟਿਆਂ ਹੀ ਦੋਵੇਂ ਹਥ ਜੋੜ ਕੇ ਸਾਨੂੰ ਸਤਿ ਸ੍ਰੀ ਆਕਾਲ’ ਕਹੀ । ਉਹ ਮੈਨੂੰ ਚਾਰਪਾਈ ਤੇ ਪਈ ਇੰਝ ਲਗੀ, ਜਿਵੇਂ ਕਿਸੇ ਉਜੜੀ ਕਬਰ ਉਤੇ ਪਈ ਮਾਸੂਮ ਰੂਹ ਵਿਲਕ ਰਹੀ ਹੋਵੇ ! ਉਸਦਾ ਚੇਹਰਾ ਪੀਲਾ ਭੂਕ ਹੋਇਆ ਪਿਆ ਸੀ। ਅੱਖੀਆਂ ਵਿਚ ਨੂੰ ਧਸ ਗਈਆਂ ਸਨ ਤੇ ਉਹ ਇਕ ਮੁਰਦਾ ਜਾਪਦਾ ਸੀ । ਮੈਂ ਉਸਦੀ ਉਜੜੀ ਤੇ ਵੈਰਾਨ ਦੁਨੀਆਂ ਨੂੰ, ਉਸ ਦੀਆਂ ਉਦਾਸ ਅਤੇ ਬੇਰੌਣਕ ਅੱਖੀਆਂ ਵਿਚੋਂ ਪੜ੍ਹ ਲੀਤਾ । ਤੇ ਦਲਾ ਦੇਦਿਆਂ ਮੈਂ ਕਿਹਾ 'ਘਬਰਾ ਨਾ ਮੇਲੋ ! ਹੁਣ ਤੂੰ ਝੱਬ ਹੀ ਰਾਜੀ ਹੋ ਜਾਵੇਗੀ।