ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 74 )

________________

“ਨਹੀਂ ਜੀਜੀ ਜੀ ! ਮੈਂ ਨਹੀਂ ਬਚ ਸਕਦੀ, ਨਾਲੇ ਜੀ ਕੇ ਕਰਨਾ ਵੀ ਕੀ ਹੈ ?? ਉਸ ਨੇ ਟੁਟੇ ਦਿਲ ਨਾਲ ਉਤਰ ਦਿਤਾ | ਉਸ ਦੀਆਂ ਨੱਚਦੀਆਂ ਮੁਸਕਾਨਾਂ ਤੇ ਖੂਬਸੂਰਤ ਜਵਾਨੀ ਪਤਾ ਨਹੀਂ ਕਿਧਰ ਨੂੰ ਚਲੇ ਗਏ-ਅਲੋਪ ਹੋ ਗਏ । ਉਸਦੇ ਅਰਮਾਨਾਂ ਦੀਆਂ ਕਲੀਆਂ ਝੁਲਸ ਗਈਆਂ ਸਨ ਉਮੇਦਾਂ ਦੇ ਸੁਹਣੇ ਫੁਲ ਕੁਮਲਾ ਗਏ ਸਨ ਤੇ ਉਸ ਦੇ ਭਵਿਸ਼ ਦੇ ਸੁੰਦਰ ਖਾਬ ਟੁਟ ਗਏ-ਚੂਰ ਚੂਰ ਹੋ ਗਏ ਸਨ । ਅਜ ਮੁੜ ਪਿਛੋਂ ਗੁਰਮੇਲ ਨਾਲ ਬੋਲਣ ਦੀ ਸੱਧਰ ਪੂਰੀ ਹੋਈ, ਐਪਰ ਜਦੋਂ ਕਿ ਉਹ ਸਦਾ ਲਈ ਚੁਪ ਹੋ ਰਹੀ ਸੀ ਸਾਥੋਂ ਵਿਛੜ ਰਹੀ ਸੀ । ਉਸ ਦੀ ਖਾਤਰ ਅਸੀਂ ਪੂਰੇ ਦਸ ਦਿਨ ਉਥੇ ਰਹੇ । ਮੇਰੀ ਘਰ ਵਾਲੀ ਨੇ ਤਾਂ ਉਸ ਨੂੰ ਇਕ ਮਿੰਟ ਲਈ ਭੀ ਨਹੀਂ ਸੀ ਛਡਿਆ । ਮੈਂ ਭੀ ਬਥੇਰੀ ਨੱਸ ਦੌੜ ਕੀਤੀ। ਐਪਰ ਫਿਰ ਭੀ ਅਸੀਂ ਉਸ ਨਾਯਾਬ ਚੀਜ਼ ਨੂੰ ਸੰਭਾਲ ਨਾ ਸਕੇ । ਸਾਡੀ ਸਾਰੀ ਭਜ ਦੌੜ ਬੇਅਰਥ ਗਈ ਕਿਉਂਕਿ ਗੁਰਮੇਲ ਦੀ ਖੇਡ ਖਤਮ ਹੋ ਚੁੱਕੀ ਸੀ। ਉਹ ਸੱਚ-ਮੁੱਚ ਠੀਕ ਨਹੀਂ ਸੀ ਹੋ ਸਕਦੀ । ਕੋਈ ਲੁਕਮਾਨ ਭੀ ਉਸਨੂੰ ਨਹੀਂ ਸੀ ਬਚਾ ਸਕਦਾ । | ਮੈਂ ਬਾਹਰ ਖੇਤਾਂ, ਪੈਲੀਆਂ ਤੇ ਰੁੱਖਾਂ ਨੂੰ ਰੋ ਰੋ ਕੇ ਆਪਣੀ ਪੀੜਾ ਦਸੀ । ਤੇ ਇੰਝੇ ਹੀ ਕਿੰਨਾਂ ਚਿਰ ਮੈਂ ਬੈਠਾ ਰੋਂਦਾ ਰਿਹਾ-ਉਸ ਨਾ ਪਰਤ ਸਕਣ ਵਾਲੀ ਚੀਜ਼ ਨੂੰ ਇਕ ਸੁੰਦਰ ਖਿਡੌਣੇ ਨੂੰ-ਜਿਸ ਨੂੰ ਜਹਾਲਤ ਨਾਲ ਭਰੇ ਤੇ ਖੁਦ-ਗਰਜ਼ੀ ਵਿਚ ਲਿਬੜੇ ਸਮਾਜ ਨੇ ਭੰਨ ਤੋੜ ਸੁਟਿਆ-ਉਸ ਅਤਿ ਮਿਠੇ ਕੁੜੀ ਦੀ ਨੇਕ ਰੂਹ ਤੇ ਹਾਸਿਆਂ ਭਰਪੂਰ ਜਵਾਨੀ ਸਾੜ ਫੂਕ ਦਿਤਾ 8.