ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 79 )

________________

ਕਿਸੇ ਦੇ ਭੈੜੇ ਨਸੀਬਾਂ ਵਾਂਗ ਸੁਰਜ ਹੌਲੀ ਹੌਲੀ ਡੁੱਬਦਾ ਜਾ ਰਿਹਾ ਸੀ । ਖੇਤਾਂ ਵਿਚੋਂ ਦੀ ਵਲ ਖਾਂਦੀ ਜਾ ਰਹੀ ਡੰਡੀ ਉਪਰ ਕਿਸੇ ਵਿਧਵਾ ਦੇ ਸੰਧੂਰ ਵਾਂਗ ਉਦਾਸੀ ਅਤੇ ਧੁੰਦ ਜਿਹੀ ਪਸਰਦੀ ਜਾ ਰਹੀ ਸੀ । | ਅੱਜ ਪੀੜੋ ਖੋਈ ਖੋਈ ਬੈਠੀ ਸੀ । ਡੁੱਬਦੇ ਸੂਰਜ ਨਾਲ, ਉਸ ਦਾ ਦਿਲ ਭੀ ਡੁਬਦਾ ਜਾ ਰਿਹਾ ਸੀ ਅਤੇ ਆਸ ਪਈ ਫੁੱਟ ਰਹੀ ਸੀ। ਅੱਜ ਉਹ ਬੜੀ ਬੇਚੈਨ ਲੱਗਦੀ ਸੀ । ਸ਼ਾਇਦ ਉਹ ਸੋਚ ਰਹੀ ਸੀ ਕਿ ਹੁਣ ਉਸਦਾ ਸਿਰਤਾਜ ਨਹੀਂ ਬਚ ਸਕੇਗਾ ਉਸਦਾ ਚੰਗਾ ਕਰਤਾਰ, ਉਸ ਨੂੰ ਇਕੱਲਿਆਂ ਛੱਡ ਜਾਏਗਾਵਿਛੜ ਜਾਵਸੀ । ਛੀਵੀਂ ਡਰਾਉਣੀ ਰਾਤ ਅੱਖੀਆਂ ਅਗੇ ਆ ਰਹੀ ਸੀ । ਪੰਜ ਲੰਮੀਆਂ ਤੇ ਦੁੱਖਦਾਇਕ ਰਾਤਾਂ ਲੰਘਾਈਆਂ ਸਨ ਪੀਤੋ ਨੇ ਜਾਗਦਿਆਂ ਅਤੇ ਕਰਤਾਰੇ ਨੂੰ ਨੱਪਦਿਆਂ ਘੱਟਦਿਆਂ । ਕਰਤਾਰੇ ਦੇ ਕਚੇ ਘਰ ਦਾ ਇਕੋ ਕੋਠੜਾ ਸੀ, ਜਿਸ ਵਿਚ ਬੜੀ ਮੁਸ਼ਕਲ ਨਾਲ ਤਿੰਨ ਕੁ ਮੰਜੀਆਂ ਦੀ ਥਾਂ ਸੀ ਇਕ ਟੱਟੜ ਜਿਹੀ ਚਾਰਪਾਈ ਉਤੇ, ਜਿਸ ਉਪਰ ਵਰਿਆਂ ਦੀ ਪੁਰਾਣੀ ਫਿਕੇ ਨੀਲੇ ਰੰਗ ਦੀ ਕਈ ਥਾਵਾਂ ਤੋਂ ਪਾਣੀ ਦਰੀ ਵਿਛੀ ਸੀ, ਲਾਲ ਖੱਦਰ ਦੀ ਮੈਲੀ ਜਿਹੀ ਰਜ਼ਾਈ ਕੀਤੀ ਕਰਤਾਰਾ ਪਿਆ ਸੀ । ਛੱਬੀ ਵਰਿਆਂ ਦਾ ਕਰਤਾਰਾ ਵੇਖਣ ਨੂੰ ਚਾਲੀਆਂ ਦਾ ਜਾਪਦਾ ਸੀ। ੮੭.