ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 80 )

________________

ਪਿੰਡ ਦੇ ਦੇਸੀ ਹਕੀਮ ਤੋਂ ਦਵਾਈ ਲੈਂਦਿਆਂ ਇਨ੍ਹਾਂ ਨੂੰ ਪੰਜ ਦਿਨ ਹੋ ਗਏ ਸਨ, ਐਪਰ ਦਵਾ ਨੇ ਰਤੀ ਵੀ ਮੋੜ ਨਾ ਕੀਤਾ | ਤੋਂ ਢੱਠੀ ਭੱਠੀ ਤੇ ਉਦਾਸ ਉਦਾਸ ਕਰਤਾਰੇ ਦੀ ਪੈਂਦ ਵਲੇ ਬੈਠੀ, ਉਸ ਨੂੰ ਨੱਪ ਰਹੀ ਸੀ । ਕਰਤਾਰੇ ਸਿਰਹਾਣੇ ਆਲੇ ਵਿਚ ਮਿਟੀ ਦੇ ਤੇਲ ਦੇ ਨਿੱਕੇ ਜਿੰਨੇ ਦੀਵੇ ਦੀ ਮੱਧਮ ਜਿਹੀ ਰੋਸ਼ਨੀ ਹਨੇਰੇ ਨੂੰ ਬਾਹਰ ਕੱਢਣ ਦਾ ਐਵੇਂ ਯਤਨ ਕਰ ਰਹੀ ਸੀ । ਕਰਤਾਰੇ ਦਾ ਦਿਲ ਅੱਜ ਆਪਣੀ ਪੀਤੋ ਨਾਲ ਰੱਜਕੇ ਗਲਾਂ ਕਰਨ ਨੂੰ ਕਰਦਾ ਸੀ । ਉਹ ਖਿਆਲਦਾ ਸੀ ਕਿ ਖਬਰੇ ਉਸ ਦੀ ਜੀਵਨ ਬੇੜੀ ਹੁਣ ਕਿਨਾਰੇ ਨੂੰ ਨਾ ਲਭ ਸਕੇ । ਸੋ ਡੁੱਬ ਮਰਨ ਤੋਂ ਪਹਿਲਾਂ, ਉਹ ਆਪਣੀ ਸਾਥਣ ਨਾਲ ਰੱਜ ਗੱਲਾਂ ਕਰੋ ਲੈਣੀਆਂ ਲੋੜਦਾ ਸੀ । “ਮੇਰੀ ਪ੍ਰੀਤ !’ ਕਰਤਾਰ ਨੇ ਬੜੇ ਪਿਆਰ ਨਾਲ ਇਹ ਦੇ ਸ਼ਬਦ ਬੁੱਲਾਂ ਤੋਂ ਵੱਖ ਕੀਤੇ। ‘ਜੀ ! ਆਖ ਕੇ ਪੀਤੇ ਪੈਂਦ ਵੱਲੋਂ ਉਠਕੇ, ਸਿਰਹਾਣੇ ਆਣ ਬੈਠੀ । ‘ਪ੍ਰੀਤ ! ਮੈਂ ਬੜਾ ਗਰੀਬ ਸਾਂ । ਤੂੰ ਮੇਰੇ ਰੁਖੇ ਸੁਕੇ ਟੱਕਰ ਖਾਕੇ ਭੀ ਮੇਰਾ ਸਾਥ ਨਿਭਾਇਆ ਤੇ ਕਦੀ ਕੋਈ ਗਿਲਾ ਸ਼ਿਕਵਾਂ ਨਾ ਕੀਤਾ, ਸਗੋਂ ਹਰ ਵੇਲੇ ਮੈਂ ਤੇਰੇ ਹੋਠਾਂ ਉਪਰ ਮੁਸਕਾਣ ਹੀ ਤੱਕੀ । ਤੂੰ ਮੈਨੂੰ ਸਦਾ ਹੀ ਹੱਲਾ ਸ਼ੇਰੀਆਂ ਦਿਤੀਆਂ । ਮੇਰੀ ਚੰਗੀ ਪੀਤ ! ਮੈਨੂੰ ਮੁਆਫ਼ ਕਰ ਦੇਵੀਂ-ਲੋਕੀ ਮਰਨ ਵਾਲਿਆਂ ਦੀਆਂ ਸੱਭ ਭੁੱਲਾਂ ਮੁਆਫ਼ ਕਰ ਦਿਤਾ ਕਰਦੇ ਹਨ । ਮੈਂ ਤੈਨੂੰ ਕੋਈ ਭੀ ਸੁੱਖ ਨਾ ਦੇ ਸਕਿਆ, ਐਪਰ ਮੇਰੇ ਭੀ ਵੱਸ ਦੀ ਕੋਈ ਗੱਲ ਨਹੀਂ ਸੀ । ਮੈਂ ਤੇ ਵਧੇਰੇ ਵਾਹ ਲਾਂਦਾ ਰਿਹਾ ਕਿ ਇਸ ਗਰੀਬੀ ਦਾ ਬੌਝਲ ਪੰਡ ਨੂੰ ਸਿਰੋਂ ਲਾਹ ਸੁਟਾਂ ਅਤੇ ਤੈਨੂੰ ਸੁਖੀ ਬਣਾਵਾਂ, ੮੮,