ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 85 )

________________

ਦੀ ਜ਼ਿੰਦਗੀ ਕੋਲੋਂ ਮਹਿੰਗਾ ਨਹੀਂ ਸੀ ਜਾਪਦਾ, ਸਗੋਂ ਬੜਾ ਹੀ ਸਸਤਾ ਲਗਾ । ਉਹ ਆਪਣੇ ਬੁਝ ਰਹੇ ਦੀਵੇ ਵਿਚ ਤੇਲ ਪਾ ਸਕੇਗੀ ਅਤੇ ਇਹ ਸਦਾ, ਇਸ ਦੀ ਹਨੇਰੀ ਦੁਨੀਆਂ ਨੂੰ ਰੌਸ਼ਨੀ ਦਿੰਦਾ ਰਵੇਗਾ । ਹੁਣ ਉਸ ਦੀ ਦੁਨੀਆਂ ਵੈਰਾਨ ਖੰਡਰ ਨਾ ਬਣ ਸਕੇਗੀ, ਉਜੜੇਗੀ ਨਹੀਂ ਤੇ ਨਾ ਇਸ ਉਤੇ ਕਾਲਖ ਛਾਏਗੀ। | ਸਵੇਰੇ ਚਾਰ ਕੁ ਵਜੇ ਕਰਤਾਰੇ ਨੇ ਪਾਸਾ ਪਰਤਿਆ ਤੇ ਪੀੜਾਂ ਭਰੀ ਆਵਾਜ਼ ਵਿਚ ਪੁਛਿਆ “ਕੀ ਵਕਤ ਹੋਵੇਗਾ ਪ੍ਰੀਤ ? ‘ਜੀ ਚਾਰ ਕੁ ਹੋਣਗੇ ! 'ਤੇ ਤੂੰ ਹਾਲੀ ਤੋੜੀ ਜਾਗਦੀ ਪਈ ਏਂ ? ਕੀ ਤੂੰ ਭੀ ਬਿਮਾਰ ਹੋਣਾ ਚਾਹੁੰਦੀ ਏ ? ‘ਕੇਡਾ ਚੰਗਾ ਹੋਵੇ, ਜੇਕਰ ਮੈਂ ਬਿਮਾਰ ਹੋ ਕੇ ਭੀ ਆਪਣਾ ਸਭ ਕੁਝ ਵਾਰ ਕੇ ਭੀ ਤੁਸਾਂ ਨੂੰ ਰਾਜ਼ੀ ਕਰ ਸਕਾਂ।” ਤੇ ਫਿਰ ਤੋਂ ਪੋਲੇ ਪੋਲੇ ਹੱਥਾਂ ਨਾਲ ਕਰਤਾਰ ਨੂੰ ਘੁਟਣ ਡਹਿ ਪਈ । ਪਲ ਕੁ ਪਿਛੋਂ ਕਰਤਾਰੇ ਦੀ ਫਿਰ ਅੱਖ ਲਗ ਗਈ । | ਪੰਜ ਵਜੇ ਤੜਕੇ ਹੀ ਸੁੰਦਰ ਨੇ ਆਪਣਾ ਗੱਡਾ ਜੋਇਆ ਅਤੇ ਕਰਤਾਰੇ ਨੂੰ ਉਸ ਵਿਚ ਲਿਟਾ ਕੇ, ਸ਼ਹਿਰ ਵੱਲ ਟੁਰ ਪਏ । ਸ਼ਹਿਰ ਇਨਾਂ ਦੇ ਪਿੰਡਾਂ ਦਸ ਮੀਲਾਂ ਦੀ ਵਿਥ ਤੇ ਸੀ । ਰਾਤ ਦੇ ਥੋੜੇ ਜਿੰਨੇ ਹਨੇਰੇ ਵਿਚ ਚੰਨ ਦੀ ਠਰੀ ਠਰੀ ਚਾਨਣੀ ਹਰੇ ਹਰੇ ਪੱਤਿਆਂ ਉਤੇ ਝਿਲਮਿਲ ਝਿਲਮਿਲ ਕਰਦੀ ਖੇਡ ਰਹੀ ਸੀ ਤੇ ਇਨ੍ਹਾਂ ਦਾ ਗੱਡਾ ਹੌਲੀ ਹੌਲੀ ਚੀਂ ਚੀਂ ਕਰਦਾ ਮਸਤੀ ਵਿਚ ਗਾਂਦਾ ਟੁਰਿਆ ਜਾ ਰਿਹਾ ਸੀ । | ਪੀੜੋ ਖੁਸ਼ ਸੀ ਕਿ ਮੌਤ ਹੁਣ ਉਸ ਪਾਸੋਂ, ਉਸ ਦੇ ਚੰਗ ਕਰਤਾਰ ਨੂੰ ਨਹੀਂ ਖੋਹ ਸਕੇਗੀ । ਤੇ ਇਹ ਰੁਪਈਆਂ ਦੇ ਸੇਕ ੯੩.