ਪੰਨਾ:ਉਪਕਾਰ ਦਰਸ਼ਨ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਦਾਂ ਦਾ ਬੇ-ਦਾਵਾ ਲਿਖ ਕੇ,
ਨਿਕਲ ਤੁਰੇ ਬੇ-ਮੁਖ ਮੂੰਹ ਕਾਲੇ।
ਆਨ ਸਾਰੇ ਘਰਾਂ ਵਿਚ ਪੁਜੇ,
ਕਰ ਕਰ ਕੇ ਹੀਲੇ ਉਪਰਾਲੇ।

ਪੁਛਣ ਲਗੀਆਂ ਬਹਿ ਸੁਵਾਣੀਆਂ,
ਕਲਗੀਧਰ ਦੇ ਹਾਲੇ ਚਾਲੇ।
ਸ਼ਰਮ ਨਾਲ ਸਿਰ ਨੀਵੇਂ ਹੋ ਗਏ,
ਵਜ ਗਏ ਮੂੰਹਾਂ ਨੂੰ ਤਾਲੇ।

ਵੇਖ ਖਾਮੋਸ਼ ਸਿੰਘਾਂ ਨੂੰ ਆਖਣ,
ਕੀਹ ਕੋਈ ਚੰਨ ਚੜ੍ਹਾ ਤੇ ਨਹੀਂ ਆਏ?
ਹੈ! ਕੀਹ! ਕਲਗੀਧਰ ਨੂੰ ਕਿਧਰੇ,
ਦੁਸ਼ਮਨਾਂ ਹਥ ਫੜਾ ਤੇ ਨਹੀਂ ਆਏ?

ਮਾਝੇ ਵਾਲੀ ਸ਼ਾਨ ਨੂੰ ਕਿਧਰੇ,
ਕੀਹ ਕੋਈ ਵਟਾ ਲਾ ਤੇ ਨਹੀਂ ਆਏ?
ਸ਼ੇਰਨੀਆਂ ਦੇ ਸ਼ੀਰ ਦੇ ਅੰਦਰ,
ਕਿਧਰੇ ਜ਼ਹਿਰ ਮਲਾ ਤੇ ਨਹੀਂ ਆਏ?

ਮਾਰ ਭੁਬਾਂ ਇਉਂ ਬੇ-ਮੁਖ ਬੋਲੇ,
ਮਾਰ ਗਿਆ ਸਾਨੂੰ ਭੁਖ ਦਾ ਹਾਵਾ!
ਵਿਚ ਅਨੰਦ ਪੁਰ ਫਟਿਆ ਹੋਇਆ,
ਹੈ ਇਸ ਵੇਲੇ ਅਗ ਦਾ ਲਾਵਾ!

-੧੦੧-