ਪੰਨਾ:ਉਪਕਾਰ ਦਰਸ਼ਨ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਮੁਸੀਬਤ ਕਲਗੀਧਰ ਨੂੰ,
ਆ ਗਏ ਓ ਛਡ ਕੇ ਸ਼ੱਤਾਨੋ।
ਪਾ ਸਲਵਾਰਾਂ ਪਥੋ ਗੋਹਾ,
ਬਣ ਕੇ ਰੰਨਾਂ ਬਵ੍ਹੋ ਹੈਵਾਨੋ।

ਡੁਬ ਮਰੋ ਕਿਤੇ ਨਕ ਡੋਬ ਕੇ,
ਕੀਹ ਲੈਣਾ ਜੇ ਏਸ ਜਹਾਨੋ।
ਸੜ ਜਾਵਣ 'ਨਮਰੂਦ' ਨਿਕਰਮੇ,
ਸ਼ਾਹਲਾ ਸੁਟ ਸੂਰਜ ਅਸਮਾਨੋਂ।

ਏਦਾਂ ਤਹਾਨੇ ਬੇ-ਮੁਖਾਂ ਨੂੰ,
ਮਾਰਨ ਉਹ ਅਣਖੀਲੀਆਂ ਨਾਰਾਂ।
ਤੁਰ ਪਈਆਂ ਇਕ ਜਬਾ ਬਣਾ ਕੇ,
ਧੂਹ ਕੇ ਹਥਾਂ ਵਿਚ ਕਟਾਰਾਂ।

ਚਰਨੀ ਡਿਗ ਬੇ-ਕਰਮੇਂ ਕਹਿੰਦੇ,
ਬਖਸ਼ੋ ਜੀ ਗਲਤੀ ਇਕ ਵਾਰਾਂ।
ਕੀਕਨ ਬਖਸ਼ਨ ਕਲਗੀਧਰ ਜੀ,
ਪਾਪ ਜੋ ਕੀਤਾ ਅਸਾਂ ਗਦਾਰਾਂ।

ਕਖੋਂ ਹੌਲੇ ਹੋ ਗਏ ਬੇ-ਮੁਖ,
ਰੋਟੀ ਭੀ ਨਾ ਕਿਸੇ ਖਵਾਈ।
ਪਿਛਲੀ ਪੈਰੀਂ ਪਿਛਾਂ ਨੂੰ ਪਰਤੇ,
ਵਲ ਮਾਲਵੇ ਕੀਤੀ ਧਾਈ।

-੧੦੩-