ਪੰਨਾ:ਉਪਕਾਰ ਦਰਸ਼ਨ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਲਭਦੇ ਲਭਦੇ ਇਥੇ ਈ ਆ ਗਏ,
ਇਹ ਸਭ ਵਿਗੜੇ ਕਾਜਾਂ ਵਾਲੇ।
ਝਾੜਾਂ ਤੇ ਈ ਪਾ ਕੇ ਲੀੜੇ,
ਲਗੇ ਲੜਨ ਮੁਥਾਜਾਂ ਵਾਲੇ।

ਐਸੀ ਈਦ ਮਨਾਈ ਸ਼ੇਰਾਂ,
ਲਗੇ ਨਿਉਨ ਨਮਾਜ਼ਾਂ ਵਾਲੇ।
ਉਚੀ ਟਿਬੀ ਉਤੇ ਬੈਠੇ,
ਵੇਖ ਰਹੇ ਸਨ ਬਾਜਾਂ ਵਾਲੇ।

ਐਸੀ ਅੱਗ ਹਸ਼ਰ ਤੋਂ ਬਰਸੀ,
ਨਸ ਗਏ ਜਰਵਾਣੇ ਸ਼ਾਹੀ।
ਪੀ ਗਏ ਜਾਮ ਸ਼ਹਾਦਤ ਵਾਲੇ,
ਇਹ ਭੀ ਸਭ ਬਾਹੀ ਦੀ ਬਾਹੀ।

ਵਾਰ ਗਏ ਹਸ ਜਾਨ ਸ਼ਮਾਂ ਤੇ,
ਸਭ ਪਰਵਾਨੇ ਅਣਖ ਦੇ ਰਾਹੀ।
ਸੁਤੇ ਕੱਢ ਬੁਖਾਰ ਦਿਲਾਂ ਦੇ,
ਕੁਝ ਪਏ ਝਾਕਨ ਦੀਦ ਇਲਾਹੀ।

ਮਹਾਂ ਸਿੰਘ ਤੇ ਮਾਈ ਭਾਗੋ,
ਸਹਿਕ ਰਹੇ ਮੈਦਾਨ ਵਿਚਾਲੀ।
ਐਸੀ ਖਿਚ ਪਿਆਰੇ ਨੇ ਮਾਰੀ,
ਆ ਗਈ ਸ਼ਕਤੀ ਬਾਜਾਂ ਵਾਲੀ।

-੧੦੫-