ਪੰਨਾ:ਉਪਕਾਰ ਦਰਸ਼ਨ.pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਸੇ ਸੁਣ ਕੇ ਬਾਜਾਂ ਵਾਲੇ,
ਜੇਬੋਂ ਕਢ ਬੇ-ਦਾਵਾ ਲੀਤਾ।
'ਭਾਗੋ' ਤੇ ਮਹਾਂ ਸਿੰਘ' ਦੇ ਸਾਹਵੇਂ,
ਪਾੜ ਕੇ ਪੁਰਜ਼ਾ ਪੁਰਜ਼ਾ ਕੀਤਾ।

ਧੰਨ ਧੰਨ ਸਿਖੀ ਧੰਨ ਧੰਨ ਸਿਖੀ,
ਕਹਿ ਪਾਟੇ ਲੰਗਾਰ ਨੂੰ ਸੀਤਾ।
'ਮਾਝਾ-ਮੇਰਾ' 'ਮੈਂ-ਮਾਝੇ' ਦਾ,
ਪੜ੍ਹਸੀ ਦੁਨੀਆਂ ਸਿਦਕ ਦੀ ਗੀਤਾ।

ਸਭ ਦੇ ਸਿਰ ਤੇ ਫੇਰੀ ਜਾਂਦੇ,
ਉਠ ਉਠ ਹੱਥ ਇਉਂ ਵਾਰੋ ਵਾਰੀ।
ਐ ਤੇ ਮੇਰਾ ਹੈ ਸਵਾ ਲਖੀਆ,
ਐਹ ਹੈ ਮੇਰਾ ਪੰਜ ਹਜ਼ਾਰੀ।

ਸਿਦਕ ਤੁਹਾਡੇ ਦੇ'ਸਰ' ਅੰਦਰ,
ਕਾਇਰ ਭੀ ਬੁਕਨ ਲਾ ਲਾ ਤਾਰੀ।
ਸੂਰਜ ਚੰਦ, 'ਅਨੰਦ' ਜਦ ਤੀਕਰ,
ਕੈਮ ਰਹੂ ਤੁਹਾਡੀ ਸਰਦਾਰੀ।

-੧੦੭-