ਪੰਨਾ:ਉਪਕਾਰ ਦਰਸ਼ਨ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੇ ਏਦਾਂ ਖਾਧਾ ਪਕੜ ਕੇ, 'ਮੂੰਹ' ਜੋਰਾ ਢਾਣਾ।
ਜਿਉਂ ਬਾਲਕ ਨਾਲ ਸੁਆਦ ਦੇ, ਪਿਆ ਖਾਏ ਮਖਾਣਾ।
ਇਉਂ ਜ਼ੁਲਮ ਨਿਆਂ ਵਿਚ ਬਦਲਿਆ, ਕਰ ਜ਼ੋਰ ਧਿੰਗਾਣਾ।
ਜਿਉਂ ਸਜੀ ਕੋਈ ਬਨਾਂਵਦਾ, ਲੂਹ ਲੂਹ ਕੇ ਲਾਣਾ।
ਉਹਨੇ ਪਾਪਾਂ ਦਾ ਫਲ ਦਸਿਆ, ਇੰਞ ਪੈਂਦਾ ਖਾਣਾ।

ਸਰਹੰਦ ਨੂੰ ਚਿੱਠੀ



ਫਿਰ ਚਿੱਠੀ ਲਿਖ ਸਰਹੰਦ ਨੂੰ, ਬੰਦੇ ਨੇ ਪਾਈ।
ਓ ਜਾਗ ਜਵਾਨਾ ਸੁਤਿਆ, ਹੁਣ ਵਾਰੀ ਆਈ।
ਤੂੰ ਸਦ ਲੈ ਜੋ ਨੀ ਸਦਣੇ, ਆਪਣੇ ਹਮਸਾਈ।
ਮਾਨ ਕਿਸੇ ਨੂੰ ਰਹੂ ਨਾ ਨਹੀਂ ਖਬਰ ਪੁਚਾਈ।
ਤੂੰ ਮਾਰੇ ਬਚੇ ਸ਼ੀਰ ਖੋਰ, ਤੇ ਬੁਢੜੀ ਮਾਈ।
ਮੈਂ ਲਾਹੁਣੀ ਭਾਜੀ ਸਜਰੀ, ਜੋ ਤੁਸਾਂ ਚੜ੍ਹਾਈ।
ਮੈਨੂੰ ਘਲਿਆ ਗੁਰ ਦਸਮੇਸ਼ ਨੇ, ਸੌਂਹ ਤੁਰਦੇ ਪਾਈ।
ਮੈਂ ਇਟ ਇਟ ਕਰ ਸਰਹੰਦ ਦੀ, ਕਰ ਦਿਆਂ ਸਫਾਈ।
ਮੈਂ ਜਿਵੇਂ 'ਸਢੌਰੇ' ਸ਼ਹਿਰ ਤੇ, ਹੈ ਹਲ ਫਰਾਈ।
ਤੈਨੂੰ ਜੀਂਦਾ ਜੇ ਨਾ ਫੂਕਿਆ, ਨਹੀਂ ਜੰਮਿਆਂ ਮਾਈ।

ਪੜ੍ਹ ਚਿਰੀ ਇੰਞ ਵਜੀਦ ਖਾਨ, ਹੋ ਗਿਆ ਨਿਰਾਸਾ।
ਜੋ ਮੂੰਹ ਤੋਂ 'ਬੰਦਾ' ਆਂਖ ਦੈ, ਹੋਏ ਝੂਠ ਨਾ ਮਾਸਾ।
ਉਹ ਆਇਆ ਕਿਤੋਂ ਦਰੇਸ਼ਤਾ, ਜੱਗ ਸਮਝੇ ਹਾਸਾ।
ਉਹਨੇ ਹਫਤੇ ਵਿਚ ਫੜ ਝੂਣਿਆਂ, ਦਿੱਲੀ ਦਾ ਪਾਸਾ।
ਕਿਤੇ ਲੁਕ ਕੇ ਜਾਨ ਬਚਾ ਲਵਾਂ, ਨਾ ਬਣਾਂ 'ਪਤਾਸਾ'।

-੧o੯-