ਪੰਨਾ:ਉਪਕਾਰ ਦਰਸ਼ਨ.pdf/115

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਕਾਲੀਆਂ ਦੀ

{ਇਹ ਕਵਿਤਾ 'ਅਕਾਲੀ ਕਾਨਫਰੰਸ' ਕਪੂਰਥਲਾ}
{ਵਾਸਤੇ ਉਚੇਚੀ ਲਿਖੀ ਗਈ, ਕਿਉਂਕਿ ਉਦੋਂ}
{ਰਿਆਸਤਾਂ ਖਤਮ ਕਰਨ ਦੀ ਚਰਚਾ ਸੀ।}

ਜੱਸਾ ਸਿੰਘ, ਸਰਦਾਰ ਦੀ ਜੱਗ ਉਤੇ,
ਉੱਚੀ ਸ਼ਾਨ ਖਾਤਰ ਘਾਲਾਂ ਘਾਲੀਆਂ ਦੀ।
ਧੁੰਮ ਕਾਬਲ ਕੰਧਾਰ ਤਕ ਪਈ ਹੋਈ ਏ,
ਵਜ਼ੀਆਂ ਏਹਦੀਆਂ ਤੇਗਾਂ ਨਰਾਲੀਆਂ ਦੀ।
ਮਹਿਕੀ ਹੋਈ ਗੁਲਜ਼ਾਰ ਕਪੂਰ ਸਿੰਘ ਦੀ,
ਪੀ ਪੀ ਰੱਤ ਅਣਖੀ ਅਣਖੀ ਮਾਲਿਆਂ ਦੀ।
ਸੁਟੀ ਖਾਰੇ ਸਮੁੰਦਰ ਦੇ ਵਿਚ ਪੁਟ ਕੇ,
ਜੰਮੀ ਸਦੀਆਂ ਤੋਂ ਧੌਸ ਕਬਾਲੀਆਂ ਦੀ।

ਏਸੇ 'ਕਲਪ' ਦੇ ਬੂਹੇ ਤੇ ਝੁਕਦੀ ਏ,
ਤਾਂ ਹੀ ਧੋਨ ਸੰਸਾਰ ਦੇ ਵਾਲੀਆਂ ਦੀ।
ਸੂਰਜ ਜਿਵੇਂ ਸੰਸਾਰ ਤੇ ਚਮਕਦਾ ਏ,
ਏਦਾਂ ਚਮਕਦੀ ਸ਼ਾਨ ਅਕਾਲੀਆਂ ਦੀ।

-੧੧੫-