ਪੰਨਾ:ਉਪਕਾਰ ਦਰਸ਼ਨ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਭਾ' ਨਹੀਂ 'ਭੈ' ਦੇ ਨਾਲ ਏਦਾਂ,
ਸੀਸ ਤਲੀਆਂ ਦੇ ਉਤੇ ਦਿਕਾਏ ਹੋਏ ਨੇ।
ਸੜ ਕੇ ਵਿਚ ਨਨਕਾਣੇ ਦੇ ਨਾਲ ਜੰਡਾਂ,
ਸੜੇ ਪੰਥ ਦੇ ਭਾਗ ਮਹਿਕਾਏ ਹੋਏ ਨੇ।
ਉਤੇ ਪਟੜੀਆਂ ਦੇ ਲੰਮੇ ਪੈ ਪੈ ਕੇ,
ਇੰਜਨ ਭੇਜਦੇ ਏਹਨਾਂ ਠਹਿਰਾਏ ਹੋਏ ਨੇ।
ਗੁਰੂ ਬਾਗ ਦੀਆਂ ਡਾਂਗਾਂ ਸਹਿ ਸਹਿ ਕੇ,
ਏਹਨਾਂ 'ਫੁਲਾਂ' ਸ਼ਰੀਰ ਕਮਾਏ ਹੋਏ ਨੇ।

'ਗੰਗਾਸਰ' ਦੀਆਂ ਗੋਲੀਆਂ 'ਸਰ' ਕਰਕੇ,
ਭੰਨੀ ਜਿੰਦ ਅੰਗਰੇਜ਼ ਧਮਾਲੀਆਂ ਦੀ।
ਜਿਵੇਂ ਦੂਜ ਦਾ ਚੰਦਰਮਾ ਲੋਕ ਪੂਜਨ,
ਪੂਜੀ ਜਾਂਦੀ ਏ ਸ਼ਾਨ ਅਕਾਲੀਆਂ ਦੀ।

ਬਣੇ ਯੂਨੀਅਨ ਸਿਖ ਰਿਆਸਤਾਂ ਦੀ,
ਜਿਸ ਵਿਚ ਅਦਲ ਇਨਸਾਫ ਦਾ ਰਾਜ ਹੋਵੇ,
ਰਹੇ ਕਿਸੇ ਦਾ ਕੋਈ ਦੁਬੇਲ ਹੁਣ ਕਿਉਂ,
ਹਰ ਇਕ ਦੇ ਸੀਸ ਤੇ ਤਾਜ ਹੋਵੇ।
ਰਿਸ਼ਵਤ ਖੋਰੀ, ਸੀਨਾ ਜ਼ੋਰੀ ਹਟ ਜਾਵੇ,
ਛੋਟੇ ਵਡੇ ਦੀ ਇਕੋ ਅਵਾਜ਼ ਹੋਵੇ।
ਰਾਜ ਬਣਤਰ ਵਿਚ ਸਾਡਾ ਵੀ ਹਥ ਹੋਵੇ,
ਨਾਲੇ ਸਾਡੀ ਵੀ ਕਿਸੇ ਨੂੰ ਲਾਜ ਹੋਵੇ।

-੧੧੬-