ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/118

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਪਾਕਿਸਤਾਨ ਨਾਲ ਪਹਿਲਾਂ ਨਜਿਠ ਤਾਂ ਲਓ,
ਪਿਛੋਂ ਫੇਰ ਪਏ ਮਛਾਂ ਨੂੰ ਤਾੜਿਆ ਜੇ।
ਹਲਕੇ ਆਪ ਤਾਂ ਹੋਏ ਸੌ 'ਅਕਲ ਮੰਦੋ',
ਪਰਜਾ ਮੰਡਲ ਨੂੰ ਵੀ ਨਾਲੇ ਦਾੜਿਆ ਜੇ।

'ਰਣਜੀਤ 'ਨਗ਼ਾਰੇ' ਦੇ ਡੰਕਿਆਂ ਨੂੰ,
ਜਿਤ ਨਹੀਂ ਸਕਦੀ ਡਫ ਡਫਾਲੀਆਂ ਦੀ।
ਜੁਗਨੂੰ ਚੰਦ ਨੂੰ ਨਹੀਂ ਮਿਟਾ ਸਕਦੇ,
ਰਹਿਸੀ ਚਮਕਦੀ ਸ਼ਾਨ ਅਕਾਲੀਆਂ ਦੀ।

-੧੧੮-