ਪੰਨਾ:ਉਪਕਾਰ ਦਰਸ਼ਨ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਬਰ ਦੀ ਹੱਦ

ਪੁਤਰਾਂ ਦੀ ਦੌਲਤ ਦੁਨੀਆਂ ਤੇ,
ਰਬ ਹੋਰ ਨਾ ਕੋਈ ਬਣਾਈ ਏ।
ਏਹਦੇ ਲਈ ਦੁਨੀਆਂ ਖਪਦੀ ਏ,
ਰਬ ਐਸੀ ਮਮਤਾ ਲਾਈ ਏ।

ਏਹ ਹੈਨ ਡੰਗੋਰੀ ਬੁਢਿਆਂ ਦੀ,
ਥੁੜਿਆਂ ਦੇ ਲਈ ਸਹਾਰਾ ਨੇ।
ਇਸ ਘੁਪ ਅੰਧੇਰੀ ਦੁਨੀਆਂ ਤੇ,
ਮਾਂ ਬਾਪ ਦੀ ਅੱਖ ਦਾ ਤਾਰਾ ਨੇ।

ਜੋ ਦੇਣ 'ਸੁਗੰਧੀ' ਦਿਉਤਿਆਂ ਨੂੰ,
ਏਹ ਬੂਟੇ ਫੁਲ 'ਗੁਲਬਰਗਾਂ' ਦੇ।
ਏਹਨਾਂ ਤੋਂ ਮਹਿਕ ਉਧਾਰੀ ਲੈ,
ਲਾਏ ਰਬ ਬਾਗ ਸਰਵਗਾਂ ਦੇ।

ਜੰਮਨੇ ਦੇ ਜੇਡੀ ਖੁਸ਼ੀ ਨਹੀਂ,
ਤੇ ਮਰਨ ਜੇਡਾ ਕੋਈ ਸੋਗ ਨਹੀਂ।
ਪਿੱਟ ਪਿੱਟ ਕੇ ਮਥੇ ਪਾੜ ਲੈਣ,
ਭਾਣੇ ਨੂੰ ਮੰਨਦੇ ਲੋਗ ਨਹੀਂ।

-੧੧੯-