ਪੰਨਾ:ਉਪਕਾਰ ਦਰਸ਼ਨ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠਗਾਂ ਦੇ ਕੋਲੋਂ ਠਗੀਆਂ,
ਆ ਛੁਡਾਈਆਂ ਓਸ ਨੇ।
ਰੇਠਿਆਂ ਤੁੰਮਿਆਂ ਵਿਚੋਂ,
ਜ਼ਹਿਰਾਂ ਗਵਾਈਆਂ ਓਸ ਨੇ।
ਨੰਗੇ ਈ ਪੈਰੀਂ ਦੇਸ਼ ਲਈ,
ਕੰਢਿਆਂ ਉਤੇ ਭੌਂਦਾ ਫਿਰੇ।
ਰੱਬੀ ਰਬਾਬਾਂ ਛੇੜ ਕੇ,
ਮਸਤੀ ਦੇ ਵਿਚ ਗੌਂਦਾ ਫਿਰੇ।
ਚਰਨ ਉਸ ਮਾਹੀ ਦੇ ਜਾ ਜਾ,
ਭਾਗ ਜਿਸ ਥਾਂ ਲਾਂਵਦੇ।
ਧੂੜ ਓਥੋਂ ਦੀ ਫਰਿਸ਼ਤੇ,
ਨੇਤ੍ਰੀਂ ਲੈ ਪਾਂਵਦੇ।
ਉਸ ਨਾਲ ਹਥਾਂ ਹਲ ਵਾਹ,
ਜਦ ਕਢੀਆਂ ਕਿਆਰੀਆਂ।
ਤਦ ਉਜੜੇ ਪੰਜਾਬ ਤਾਈਂ,
ਮਿਲ ਗਈਆਂ ਸਰਦਾਰੀਆਂ।
ਪੰਜਾਂ ਦੇ ਪਾਣੀਆਂ ਵਿਚ ਉਸ,
ਸਿਖੀ ਦਾ ਛੱਟਾ ਦੇ ਦਿਤਾ।
ਗੁਰੂ-ਮਤ ਦਾ ਗੰਗਾ ਦੇ ਵਿਚ,
ਵੜ ਉਸ ਝਟਾ ਦੇ ਦਿਤਾ।

-੧੨-