ਪੰਨਾ:ਉਪਕਾਰ ਦਰਸ਼ਨ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਵੀ ਦਸਮੇਸ਼ ਅਡੋਲ ਰਹੇ,
ਹੋਈ ਨੇੜੇ ਕੋਈ ਮੋਹ ਮਾਇਆ ਨਹੀ।
ਤਕ ਬਦਲੀ ਚਿਤਾ 'ਮਾਸੂਮਾਂ' ਦੀ,
ਅਖਾਂ ਵਿਚ ਅਥਰੂ ਆਇਆ ਨਹੀਂ।

'ਮਤਵਾਲੇ' ਪ੍ਰੀਤਮ ਕਰ ਦਿਤੇ,
ਕਿਸੇ ਨੂਰੀ 'ਪ੍ਰੇਮ' ਪੁਜਾਰੀ ਨੇ।
ਦਿਲ ਡਾਹਡਾ ਪੱਥਰ ਕਰ ਦਿਤਾ,
ਕਿਸੇ ਬਾਂਕੇ ਮੀਰ ਸ਼ਿਕਾਰੀ ਨੇ।

ਅਜੀਤ, ਜੁਝਾਰ, ਜੋਰਾਵਰ, ਫਤਹਿ,
ਜਦ ਲੁਕਣ ਮੀਟੀ ਖੇਡੀ ਏ।
ਛੋਟੇ ਜਹੇ ਤੁਰ ਗਏ ਧੁਰ ਦਰਗਾਹ,
ਲਈ ਸਮਝ ਏਹ ਵਾਟ ਦੁਰੇਡੀ ਏ।

ਅਕਾਲ ਪੁਰਖ ਦੀ ਗੋਦੀ ਵਿਚ,
ਜਦ ਉਨ੍ਹਾਂ ਡੇਰਾ ਲਾ ਦਿਤਾ।
ਦਸਮੇਸ਼ ਨੇ ਭਾਣਾ ਮੰਨਣ ਦਾ,
ਸਿੱਖਾਂ ਨੂੰ ਸਬਕ ਸਿਖਾ ਦਿਤਾ।

ਮੰਨੇ ਜੋ ਉਸ ਦੇ ਭਾਣੇ ਨੂੰ,
ਭਗਵਾਨ ਬੜਾ ਖੁਸ਼ ਹੋਂਦਾ ਏ।
ਆਪਣੀ ਉਹ ਅਮਾਨਤ ਆਪ ਲਵੇ
ਜਗ ਕਮਲਾ ਪਿਟਦਾ ਰੋਂਦਾ 'ਏ।

-੧੨੨-