ਪੰਨਾ:ਉਪਕਾਰ ਦਰਸ਼ਨ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮ ਸਿੰਘ ਅਟਾਰੀ ਵਾਲਾ

ਜਦੋਂ ਜੰਗ ਸਭਰਾਵਾਂ ਦੇ ਵਿਚ ਹੋਇਆ,
ਸ਼ਾਮ ਸਿੰਘ ਦੀ 'ਸ਼ਾਮ' ਨੂੰ ਕਮਾਨ ਥਲੇ।
ਅੰਬਰ ਧੂੜ ਦਾ ਹੋਰ ਇਕ ਤਣ ਗਿਆ ਸੀ,
ਤਣੇ ਹੋਏ ਇਸ 'ਨੀਲੇ' ਅਸਮਾਨ ਥਲੇ।
ਕੁੰਡਲ ਖੁਲ ਗਿਆ ਬਾਸ਼ਕ ਨਾਗ ਦਾ ਸੀ,
ਸ਼ਿਵ ਜੀ ਮਾਰਿਆ ਜਦੋਂ ਧਿਆਨ ਥਲੇ।
ਪਈਆਂ ਭਾਜੜਾਂ ਤਦ ਧਰਮ ਰਾਜ ਨੂੰ ਸੀ,
ਹੁੰਦਾ ਤਕਿਆ ਜਦੋਂ ਘਮਸਾਨ ਥਲੇ।

ਕਰ ਕੇ ਘਰੋਂ ਪਰਤਗਿਆ ਬੀਰ ਨਿਕਲੇ,
ਸਿਰੀ ਬੰਨ ਕੇ ਕਫਨਾਂ ਕੋਰਿਆਂ ਨੂੰ।
'ਰੋਟੀ' ਖਾਣੀ ਏਂ ਰਜ ਕੇ ਖਾਲਸਾ ਜੀ,
ਅਜੋ ਲੰਡਨ ਵਿਚ ਵਾੜ ਕੇ ਗੋਰਿਆਂ ਨੂੰ।

ਆਹੂ ਲਾਹ ਦਿਤੇ ਬਿਲੇ ਬਕਹਿਆਂ ਦੇ,
ਭੁਖੀ ਸਿੰਘ ਦੀ ਖੂੰਨੀ ਤਲਵਾਰ ਹੋ ਗਈ।
'ਟੈਮਜ਼' ਲਹੂਆਂ ਦੇ ਦਿਤੇ ਉਛਾਲ ਓਦਨ,
ਲੰਡਨ ਵਿਚ ਸਾਰੇ ਹਾਹਾਕਾਰ ਹੋ ਗਈ।

-੧੨੪-