ਪੰਨਾ:ਉਪਕਾਰ ਦਰਸ਼ਨ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਮੇਮਾਂ ਮੇਮੀਆਂ ਵਾਂਗ ਮਿਆਂਕ ਉਠੀਆਂ,
'ਕੁਰਸੀ ਸਖਣੀ' ਚਾਰ ਹਜ਼ਾਰ ਹੋ ਗਈ।
ਪਈਆਂ ਭਾਜੜਾਂ ਨੱਸ ਅੰਗਰੇਜ਼ ਚਲੇ,
ਜਰਮਨ, ਰੂਸ, ਜਪਾਨ ਨੂੰ ਸਾਰ ਹੋ ਗਈ।

ਬਾਹਾਂ ਟੁਟੀਆਂ ਤਰਾਂ ਦੇ ਵਾਂਗ ਦਿੱਸਣ,
ਧੜ ਨੇਜ਼ਿਆਂ, ਤੇਗ਼ਾਂ ਤੇ ਤੁਲਦੇ ਸਨ।
ਝੰਡਾਂ ਉਡਣ ਨਲੀਏਰਾਂ ਦੀ ਜੱਤ ਵਾਂਗੂੰ,
ਹੈਟ ਫਿਤਰਾਂ ਵਾਂਗ ਪਏ ਰੁਲਦੇ ਸਨ।

ਵਾਹ ਵਾਹ ਖੰਡੇ ਅਕਾਲੀ ਪੰਜਾਬੀਆਂ ਨੇ,
ਗੋਰਾਂ ਪਲਾਂ ਵਿਚ ਵਢ ਮਰੋੜ ਸੁਟੇ।
ਝੰਬ ਝੰਬ ਬੁਰਛਿਆਂ ਨੂੰ ਨਾਲ ਬਰਛਿਆਂ ਦੇ,
ਤੂਤਾਂ ਪਕਿਆਂ ਵਾਂਗਰਾਂ ਤੋੜ ਸੁਟੇ।
ਖੋਟੀ ਤਾਂਘ ਅੰਦਰ ਬੈਠੀ ਕੰਪਨੀ ਸੀ,
ਬੇੜੇ ਉਹਦੀਆਂ ਆਸਾਂ ਦੇ ਬੋੜ ਸੁਟੇ।
ਸੁਧਾਂ ਭੁਲੀਆਂ ਸਤੇ ਫਰੰਗੀਆਂ ਨੂੰ,
ਕੰਡਾਂ ਵਲ ਭੌਂ ਕੇ ਬੂਥੇ ਮੋੜ ਸੁਟੇ।

ਮਾਰੂ ਅਗ ਬਰਸੀ ਭਾਵੇਂ ਗੋਲਿਆਂ ਦੀ,
ਫਿਰ ਭੀ ਗਲੀ ਮਕਾਰਾਂ ਦੀ ਦਾਲ ਕੋਈ ਨਾ।
ਲੱਖਾਂ ਛਲ ਖੇਡੇ ਵਡੇ ਝਾਲੂਆਂ ਨੇ,
(ਪਰ) 'ਸ਼ਾਮ ਸਿੰਘ ਦੀ ਝਲਿਆ ਝਾਲ ਕੋਈ ਨਾ।

-੧੨੫-