ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੋਏ ਸੈਂਕੜੇ ਲੜ ਮੈਦਾਨ ਅੰਦਰ,
ਵਿਚ ਹੜ ਦੇ ਸੈਂਕੜੇ ਡੁਬ ਗਏ।
ਸਦੀਆਂ ਤੀਕ ਨਹੀਂ ਉਥੋਂ ਗੁਲਾਮ ਨਿਕਲੇ,
ਜਿਲਨਾਂ ਜੇਹੜੀਆਂ ਦੇ ਅੰਦਰ ਖੁਭ ਗਏ।
ਤੰਦੂਏ ਵਾਂਗ ਜੋ ਬੈਠੇ ਸੀ ਤਾਕ ਲਾ ਲਾ,
ਖੁਲੀਂ ਬੁਹੀਂ ਆ ਵੜੇ ਪੰਜਾਬ ਅੰਦਰ।
ਸੁਪਨੇ ਵਿਚ ਵੀ ਜੇਹੜੇ ਨਾ ਬਿਰਕਦੇ ਸੀ,
ਸੁਤੇ 'ਸ਼ੇਰ ਪੰਜਾਬ' ਦੀ ਦਾਬ ਅੰਦਰ।
ਚਿਟੇ ਚੰਮ ਵਾਲੇ 'ਮਹਾਰਾਜ' ਬਣ ਗਏ,
ਕਾਲੇ ਲਿਖੇ ਗਏ ਅਸੀਂ ਕਤਾਬ ਅੰਦਰ।
ਗੋਂਦਾਂ ਗੁੰਦ ਗੁੰਦ ਡੋਗਰੇ ਬਾਹਮਣਾਂ ਨੇ,
ਬੇੜਾ ਡੋਬਿਆ ਮਾਰੂ ਸਲਾਬ ਅੰਦਰ।
ਜਾਂਦਾ 'ਸ਼ੇਰੇ ਪੰਜਾਬ' ਜੋ ਆਖ ਗਿਆ,
ਉਹਦੇ ਦਿਲੋਂ ਉਹਦਾ ਸਤਕਾਰ ਨਾ ਗਿਆ।
ਲੜਦਾ, ਲੜਦਾ ਸ਼ਹੀਦ ਹੋ ਗਿਆ ਭਾਵੇਂ,
ਪਰ ਹੱਡਾਂ ਵਿਚੋਂ ਪੰਜਾਬ ਦਾ ਪਿਆਰ ਨਾ ਗਿਆ।
-੧੨੧-