ਪੰਨਾ:ਉਪਕਾਰ ਦਰਸ਼ਨ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਤਨ 'ਚ ਕੋਈ ਪਾਜੀ ਮੈਂ ਨਹੀਂ ਰਹਿਣ ਦੇਣਾ,
ਗੁਲਾਮੀ ਦਾ ਸਦਮਾ ਮੈਂ ਨਹੀਂ ਸਹਿਣ ਦੇਣਾ।
ਵਤਨ ਲਈ ਮੈਂ ਚਰਖਾਂ ਤੇ ਦੇਹੀ ਪਿੰਜਾਵਾਂ,
ਮੈਂ ਅੰਗ ਅੰਗ ਕਟਾਵਾਂ, ਤੇ ਖੋਪਰ ਲੁਹਾਵਾਂ।

ਪੰਜਾਬ ਲਈ ਮੈਂ ਮਰਨਾ, ਪੰਜਾਬ ਲਈ ਮੈਂ ਜੀਣਾ,
ਵਤਨ ਲਈ ਹੰਡਾਣਾ ਤੇ ਖਾਣਾ, ਤੇ ਪੀਣਾ।
ਮੈਂ ਅਬਦਾਲੀ ਨਾਦਰ ਨੂੰ ਏਥੋਂ ਭਜਾਇਆ।
ਤੇ ਸੂਰੀ ਨੂੰ ਮੈਂ ਲੱਤਾਂ ਹੇਠੋਂ ਲੰਘਾਇਆ।

ਸਕੰਦਰ, ਉਰੰਗੇ ਜਹੇ ਤੁਰ ਗਏ ਪਿਆਸੇ,
ਤੇ ਸੈਂਚੀ, ਜਹੇ ਜ਼ਾਲਮ ਵੀ, ਰਹਿ ਗਏ ਨਿਰਾਸੇ।
ਮੇਰੇ ਪੰਜਾਬ ਦਾ ਕੋਈ, ਕਰੂ ਵਾਲ ਵਿੰਗਾ,
ਜੋ ਵੈਰੀ ਵਤਨ ਦਾ, ਮੈਂ ਉਸ ਲਈ ਹਾਂ ਡਿੰਗਾ।

ਤੇ ਮੇਰਾ ਪੰਜਾਬ ਹੈ, ਮੇਰੇ ਲਈ 'ਮਦੀਨਾ',
ਹਾਂ ਮੈਂ ਮੁੰਦਰੀ ਪੰਜਾਬ ਮੇਰਾ 'ਨਗੀਨਾ।
ਵਤਨ ਹੋਰ ਸਾਰੇ ਪੜ੍ਹਨ ਬਾਬ ਮੇਰਾ,
ਮੈਂ ਜੋਧਾ ਪੰਜਾਬੀ, ਹੈ ਪੰਜਾਬ ਮੇਰਾ।

-੧੨੯-