ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਾਬਲ, ਮਦੀਨੇ, ਚੀਨ ਤਕ,
ਝੰਡਾ ਝੁਲਾਇਆ ਪੰਥ ਦਾ।
ਹਿਮਾਲੀਆ ਦੇ ਸਿਖਰ ਤੇ,
ਨਾਹਰਾ ਲਗਾਇਆ ਪੰਥ ਦਾ।
ਰਾਕਸ਼ ਹਜ਼ਾਰਾਂ ਓਸ ਨੂੰ,
ਮਾਰਨ ਲਈ ਆਉਂਦੇ ਰਹੇ।
ਸਿਧਾਂ ਨੂੰ ਕਰ ਜੋ ਸਿਧਿਆਂ,
ਸਿਧੇ ਈ ਰਾਹ ਪੋਂਦੇ ਰਹੇ।
ਅਜ਼ਾਦ ਭਾਰਤ ਹੋ ਗਿਆ,
ਗਲ ਦੀ ਗੁਲਾਮੀ ਲਹਿ ਗਈ।
ਹੈ ਕੂੜ ਜਗ ਤੋਂ ਮਿਟ ਗਿਆ,
ਹਰ ਥਾਂ ਸਚਾਈ ਰਹਿ ਗਈ।
ਆ ਨਾਨਕਾ ਈ ਵਾਸਤਾ,
ਹੁਣ ਫਿਰ ਹੰਧੇਰਾ ਹੋ ਗਿਆ।
ਨਾਮ ਦੇ ਬਾਝੋਂ ਸੁੰਜਾ,
ਹੁਣ ਤਾਂ ਚੁਫੇਰਾ ਹੋ ਗਿਆ।
ਉਜੜੀ ਏ ਦਿੱਲੀ ਦਿਲਾਂ ਦੀ,
ਹੁਣ ਫਿਰ ਦੀਵਾਲੀ ਬਾਲ ਦੇ।
ਅਸੀਂ ਝੂਮੀਏ 'ਅਨੰਦ' ਵਿਚ,
ਐਸਾ ਅਨੋਖਾ ਤਾਲ ਦੇ।
-੧੩-