ਤੁਸਾਂ ਦੁਖ ਮੁਸੀਬਤਾਂ ਝਾਗ ਕੇ, ਏਹ ਬਾਗ ਲਗਾਇਆ।
ਤੁਸੀਂ ਪਾਣੀ ਦੀ ਥਾਂ ਖੂੰਨ ਨੂੰ, ਮੁਢ ਇਸ ਦੇ ਪਾਇਆ।
ਤੁਸਾਂ ਤੌਂਕ ਗੁਲਾਮੀ ਵਾਲੜਾ, ਗਲ ਪਾ ਨਾ ਬਹਿਣਾ।
ਪੰਜਾਬ ਇਹ ਭਾੜੇ ਭੰਗ ਦੇ, ਲੁਟਵਾ ਨਾ ਬਹਿਣਾ।
ਤੁਸਾਂ ਦੁਸ਼ਮਨ ਨੂੰ ਘਰ ਆਪਣੇ, ਖੰਘਣ ਨਹੀਂ ਦੇਣਾ।
ਸਤਲੁਜ ਵਿਚੋਂ ਅੰਗਰੇਜ਼ ਨੂੰ, ਲੰਘਣ ਨਹੀਂ ਦੇਣਾ।
ਮੈਂ ਅਰਸ਼ੀ ਝੰਡੇ ਤੁਸਾਂ ਦੇ, ਲਹਿਰਾ ਕੇ ਚਲਿਆਂ।
ਮੈਂ ਕਾਬਲ ਵਾਲੇ ਧਾੜਵੀ, ਰਾਹ ਪਾ ਕੇ ਚਲਿਆ।
ਤੁਸੀਂ ਦੂਣੀ ਕਰਨੀ ਹੋਰ ਵੀ ਮੈਂਥੋਂ 'ਪਰੱਭਤਾਈ'।
ਤੁਸੀਂ ਦਸ਼ਮਨ ਲਈ ਬਘਿਆੜ ਹੋ, ਆਪੋ ਵਿਚ ਭਾਈ।
ਸਿਰ ਲੱਥ ਹੋ ਵਾਂਗ 'ਦਲੀਪ' ਦੇ ਪੰਜਾਬ ਲਈ ਲੜਿਓ।
ਤੁਸੀਂ ਫੁਟ ਚੰਦਰੀ ਦੇ ਭੁਲ ਕੇ, ਅਡੇ ਨਾ ਚੜ੍ਹਿਓ।
ਮੈਂ ਚਲਿਆਂ ਦੇ ਕੇ ਤੁਸਾਂ ਨੂੰ, ਦਸਮੇਸ਼ ਦਾ ਖੰਡਾ।
ਤਥਾਂ ਝੁਕਣ ਕਦੇ ਨਾ ਦੇਵਣਾ, ਜਮਰੌਦ ਦਾ ਝੰਡਾ।
ਇਉਂ ਕਹਿੰਦੇ ਫਤੇ ਬੁਲਾ ਦਿਤੀ, ਝਟ ਜੀਭਾ ਭੌਂ ਗਈ।
ਬਸਨਾਲੇ 'ਸ਼ੇਰੇ ਪੰਜਾਬ' ਦੀ, ਕਿਸਮਤ ਵੀ ਸੌਂ ਗਈ।
ਢਿਡਾਂ ਅੰਦਰ ਆਨ ਝਟ, ਖੁਦ ਗਰਜ਼ੀ ਵੜ ਗਈ।
ਉਹ ਡੋਗਰਾ ਗਰਦੀ ਸਪ ਬਣ, ਸਿੰਘਾਂ ਨੂੰ ਲੜ ਗਈ।
ਇਕ ਪਾਸੇ ਲਗਾ ਉਸ ਦੀ, ਸੀ ਸ਼ਾਲ ਨੂੰ ਲਾਂਬੂ।
ਲਗ ਗਿਆ ਉਧਰ ਪੰਜਾਬ ਦੇ, ਇਕਬਾਲ ਨੂੰ ਲਾਂਬੂ।
-੧੩੧-