ਪੰਨਾ:ਉਪਕਾਰ ਦਰਸ਼ਨ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਇਆ ਵੇਖਣ ਕੰਮ ਜਾਂ, ਮਹਾਰਾਜ ਪਿਆਰਾ।
ਭੇਸ ਵਟਾਇਆ ਓਸ ਨੇ, ਬਦਲੇ ਦਸਤਾਰਾ।

ਬਾਬੇ ਨੂੰ ਦਲਗੀਰ ਵੇਖ, ਪੁਛਿਆ, ਸਭ ਕਾਰਾ।
ਤਾਂ ਕਹਿੰਦਾ ਬੁਢਾ ਗਲ ਕੀਹ, ਦੱਸਾਂ ਸਰਦਾਰਾ।
ਭਾਰ ਨਹੀਂ ਚੁੱਕਿਆ ਜਾਂਵਦਾ, ਲਾ ਬੈਠਾਂ ਚਾਰਾ।
ਨਾ ਹਥ ਕਾਰ ਨੂੰ ਛੋਂਹਵਦੇ; ਕਿਵ ਕਰਾਂ ਗੁਜ਼ਰਾਰਾ।

ਹਾਂ ਭੁਖਾ ਵੀ ਮੈਂ ਖਾਲਸਾ, ਦੋ ਦਿਨ ਦਾ ਭਾਰਾ।
ਹੋਰ ਵੀ ਨਹੀਂ ਕੋਈ ਆਸਰਾ, ਏਨਾ ਦੁਖਿਆਰਾ।
ਜਾਂ ਰੋ ਰੋ ਬੁਢੇ ਆਪਣਾ, ਇਉਂ ਹਾਲ ਸੁਣਾਇਆ।
ਹੜ ਹੰਝੂਆਂ ਦਾ ਸਰਦਾਰ ਦੇ, ਨੈਣਾਂ ਵਿਚ ਆਇਆ।

ਕਰ ਕੇ ਇਨੂੰ ਓਸ ਨੇ, ਸਿਰ ਭਾਰ ਉਠਾਇਆ।
ਬਣ ਪਾਂਡੀ ਘਰ ਉਸ ਦੇ, ਸਭ ਭਾਰ ਪੁਚਾਇਆ।
ਪੰਡ ਸੁਟ ਜਾਂ ਪਿਛਾਂਹ ਨੂੰ, ਸੀ ਮੁਖ ਭਵਾਇਆ।
ਪੈਰ ਬੁਢੇ ਨੇ ਪਕੜ ਕੇ, ਇਉਂ ਆਖ ਸੁਣਾਇਆ।

ਜੁਗ ਜੁਗ ਜੀਵੇਂ ਖਾਲਸਾ, ਰੱਬ ਬਖਸ਼ੀ ਮਾਇਆ।
ਨਾ ਤਾਂ ਆਪਣਾ ਦਸ ਜਾ, ਭਲੀ ਕੁਖ ਦੇ ਜਾਇਆ।
ਜਦ ਬਾਬਾ ਬੁਢਾ ਇਸ ਤਰ੍ਹਾਂ ਪਿਆ ਅਰਜ਼ਾਂ ਪਾਵੇ।
ਅਤੇ ਪਾਂਡੀ ਦੇ ਕਰਤੱਬ ਨੂੰ ਨਾਲੇ ਵਡਿਆਵੇ।

-੧੩੪-