ਪੰਨਾ:ਉਪਕਾਰ ਦਰਸ਼ਨ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਾਂ ਨਕਸ਼ੇ ਸਾੜ ਇਹ ਦੇਣੇ ਨੇ,
ਲਾ, ਅਗਾਂ ਅਗਾਂ ਲਾਣੇ ਨੂੰ।
ਅਸਾਂ ਮੇਟਣੇ ਹਥਾ ਹੋਣਾ ਨਹੀਂ,
ਪਾ ਕਲਗੀਧਰ ਦੇ ਬਾਣੇ ਨੂੰ।

ਲਹੂਆਂ ਦੀ ਹੋਲੀ ਖੇਡੀ ਜੋ,
ਉਹ ਯਾਦ ਦੇ ਰਾਜੇ ਰਾਣੇ ਨੂੰ।
ਅਸੀਂ ਹਸ ਹਸ ਗੋਲੀਆਂ ਖਾਂਦੇ ਇਉਂ,
ਖਾਂਦੇ ਜਿਉਂ ਬਾਲ ਮਖਾਣੇ ਨੂੰ।

ਭੰਨ ਦੇਣਾ ਮਾਣ ਬੇਈਮਾਨਾਂ ਦਾ,
ਨਹੀਂ ਛਡਣਾ ਜ਼ਾਲਮ ਢਾਣੇ ਨੂੰ।
ਭਠੀ 'ਚੋਂ ਕਹੇ ਦਲੀਪ ਸਿੰਘ,
ਉਠ ਸਿੰਘਾ ਆ ਨਨਕਾਣੇ ਨੂੰ।

ਜਦ ਬਾਰਸ਼ ਹੋਈ ਗੋਲੀ ਦੀ,
ਤੂੰ ਉਦੋਂ ਵੀ ਘਰਾਇਆ ਨਾ।
ਜਦ ਭੁੰਨਿਆਂ ਭਠੀਆਂ ਵਿਚ ਗਿਆ,
ਦਿਲ ਉਦੋਂ ਵੀ ਉਕਸਾਇਆ ਨਾ।

ਤੈਨੂੰ ਸਾੜਿਆ ਜਦ ਪਟਰੌਲਾਂ ਨੇ,
ਉਦੋਂ ਵੀ ਬੁਰਾ ਮਨਾਇਆ ਨਾ।
ਜਦ ਕੀਮਾ ਕੀਤਾ ਛਵੀਆਂ ਨੇ,
ਤੂੰ ਮੂੰਹ ਤੋਂ ਹਾਏ ਸੁਨਾਇਆ ਨਾ।

-੧੩੮-