ਪੰਨਾ:ਉਪਕਾਰ ਦਰਸ਼ਨ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਨਕ ਦੀ ਲੀਲ੍ਹਾ

ਪਈ ਭਠੀ ਭਖਦੀ ਏ, ਤੇ ਚੜ੍ਹੀ ਕੜਾਹੀ ਏ।
ਉਹਦੇ ਕੋਲ ਪਿਆ, ਇਕ ਬੰਨ੍ਹਿਆ ਰਾਹੀ ਏ।
ਹੈ ਕੋਲ ਰਬਾਬ ਪਈ, ਇਉਂ ਨਜ਼ਰੀਂ ਔਂਦੀ ਏ।
ਏਹ ਕੋਈ ਰਬਾਬੀ ਏ, ਤੇ ਗੌਣਾ ਗੋਂਦਾ ਏ।

ਭ੍ਹੰਨ ਬੰਦੇ ਖਾਂਦਾ ਏ, ਏਹ ਅਜਬ ਸ਼ਿਕਾਰੀ ਏ।
ਉਹਨੇ ਵੱਢ ਟੁਕ ਸੁਟਨ ਨੂੰ, ਹਥ ਫੜੀ ਕਟਾਰੀ ਏ।
ਵੇਖੀ ਮਰਦਾਨੇ ਨੇ, ਜਦ ਅਜਬ ਕਹਾਣੀ ਏ।
ਦਿਲ ਅੰਦਰ ਫਿਰਨ ਲਗੀ,ਗਾਵੀ ਹੋਈ ਬਾਣੀ ਏ।

ਇਸ ਕੜ੍ਹਦੇ ਤੇਲ ਅੰਦਰ,ਹੁਣ ਮੈਂ ਹੀ ਸੜਨਾ ਏਂ।
ਖੰਜਰ ਦੀਆਂ ਧਾਰਾਂ ਤੇ, ਮੈਂ ਹੀ ਤਾਂ ਚੜ੍ਹਨਾ ਏਂ।
ਤੂੰ ਦੋਸਤ ਦੁਖੀਆਂ ਦਾ, ਤੂੰ ਸਭ ਦਾ ਸਾਂਝਾ ਏਂ।
ਨਾਨਕ ਮੈਂ 'ਹੀਰ' ਤੇਰੀ, ਤੂੰ ਮੇਰਾ ਰਾਂਝਾ ਏਂ।

ਫਲ ਹੁਕਮ ਅਦੂਲੀ ਦਾ, ਕਾਫੀ ਏ ਚੱਖ ਲੀਤਾ।
ਤਾਂ ਤੈਨੂੰ ਸਮਝਾਂਗਾ, ਜੇ ਤੂੰ ਅਜ ਰਖ ਲੀਤਾ।

ਕਹਿੰਦੇ ਨੇ ਦਰੋਪਦੀ ਦਾ, ਪੜਦਾ ਵੀ ਕਜਿਆ ਏ।
ਪ੍ਰਹਿਲਾਦ ਤੋਂ ਥੰਮਾਂ ਦਾ, ਸੇਕਾ ਵੀ ਭਜਿਆ ਏ।

-੧੪-