ਪੰਨਾ:ਉਪਕਾਰ ਦਰਸ਼ਨ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਧਵੇਂ ਨੇ ਬਬਰ ਸ਼ੇਰਾਂ ਦੇ,
ਸਿਦਕ ਦੇ ਪਰਬਤ ਜੇਡੇ ਹਾਂ।
ਸਿਧੇ ਹਾਂ ਸਿਧਿਆਂ ਲੋਕਾਂ ਲਈ,
ਵਿੰਗਿਆਂ ਲਈ ਵਿਗੇ ਟੇਡੇ ਹਾਂ
ਟੁਟਣਗੇ ਤਾਰੇ ਅਰਸ਼ਾਂ ਦੇ,
ਹੁਣ ਜਿਹਾ ਤੂਫਾਨ ਝੁਲਾਵਾਂਗੇ।
ਅਸੀਂ ਟੁਸ਼ਟ ਦਮਨ ਦੇ ਬਟੇ ਹਾਂ,
ਸਿਰ ਧੜ ਦੀ ਬਾਜੀ ਲਾਵਾਂਗੇ।
ਸਾਡੇ ਨਾਲ ਜੇ ਆ ਕੇ ਕਾਲ ਅੜੇ,
ਲੋਹੇ ਦੇ ਚਣੇ ਚਬਾਂਦੇ ਹਾਂ।
ਅਗਾਂ ਦੋ ਵੱਗਦੇ ਸਾਗਰ ਨੂੰ,
ਅਸੀਂ ਤਾਰੀਆਂ ਲਾ ਤਰ ਜਾਂਦੇ ਹਾਂ।
ਆਵਣ ਜਦ ਪੈਰ ਰਕਾਬਾਂ ਤੇ,
ਲਹੂਆਂ ਦੇ ਵਹਿਣ ਵਗਾਂਦੇ ਹਾਂ।
ਚੜ੍ਹ ਸੂਲੀ ਤੇ ਆਜ਼ਾਦੀ ਦੇ,
ਖੁਸ਼ ਹੋ ਹੋ ਢੋਲੇ ਗਾਂਦੇ ਹਾਂ।
ਲਾ ਤੇਗ ਦਾ ਚਪੂ ਭਾਰਤ ਦੀ,
ਬੇੜੀ ਨੂੰ ਪਾਰ ਲੰਘਾਵਾਂਗੇ।
ਅਸੀਂ ਦੁਸ਼ਟ ਦਮਨ ਦੇ ਬੇਟੇ ਹਾਂ,
ਸਿਰ ਧੜ ਦੀ ਬਾਜੀ ਲਾਵਾਂਗੇ।
ਜੋ ਨਾਲ ਅਸਾਡੇ ਬੀਤੀ ਏ,
ਅਜੇ ਭੇਤ ਉਸਦੇ ਖੁਲ੍ਹੇ ਨਹੀਂ?

-੧੪੩-