ਪੰਨਾ:ਉਪਕਾਰ ਦਰਸ਼ਨ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਟ ਹਾਲਾਂ, ਸਾਡੇ ਅਲੇ ਨੇ
ਭੈਣਾਂ ਦੇ ਸਦਮੇਂ ਭੁਲੇ ਨਹੀਂ।
ਅਧ ਖਿੜੀਆਂ ਕਲੀਆਂ ਤੜਫਦੀਆਂ,
ਕੀਹ ਲਹੂ ਉਹਨਾਂ ਦੇ ਡੁਲ੍ਹੇ ਨਹੀਂ।
ਇਉਂ ਰਖ ਛੁਰੀ ਦਿਲ ਸਾਡੇ ਤੇ,
ਸੁਖ ਸਉਣਾ ਖੈਰੇ, ਦੁਲੇ ਨਹੀਂ।
ਭਾਜੀ ਰਖੀ ਨਹੀਂ, ਰਖਣੀ ਨਹੀਂ,
ਸਗੋਂ ਸਿਰ ਤੇ ਹੋਰ ਚੜਾਵਾਂਗੇ।
ਅਣਖੀ, ਸਿਰ-ਲੱਥ ਬਹਾਦਰ ਹਾਂ,
ਸਿਰ ਧੜ ਦੀ ਬਾਜ਼ੀ ਲਾਵਾਂਗੇ।
ਤੋਲੇ ਹੋਏ ਵਿਚ ਮੈਦਾਨਾਂ ਦੇ,
ਫਸ ਗਏ ਹੁਣ ਯਾਰ ਪੁਰਾਣੇ ਨੇ।
ਜਦ ਤੋੜੇ ਲਗੇ ਤੋਪਾਂ ਨੂੰ,
ਨਸ ਮਿੰਟਾਂ ਅੰਦਰ ਜਾਣੇ ਨੇ।
ਨਾਦਰ ਅਬਦਾਲੀ ਵਾਂਗ ਅਸਾਂ,
ਕੰਨਾਂ ਤੇ ਹਥ ਤੋਂ ਲੁਵਾਣੇ ਨੇ।
ਪਾਪਾਂ ਦੇ ਉਸਰੇ ਬੁਰਜ, ਅਸਾਂ,
ਲਾ 'ਕਾਟਰ ਗੰਨ' ਉਡਾਣੇ ਨੇ।
ਓਵੇਂ 'ਪੰਜੇ' 'ਨਨਕਾਣੇ' ਤੇ,
ਜਾ ਝੰਡੇ ਫੇਰ ਝੁਲਾਵਾਂਗੇ।
ਗੁਰੂ ਕਲਗੀਧਰ ਦੇ ਸ਼ੇਰ ਅਸੀਂ,
ਸਿਰ ਧੜ ਦੀ ਬਾਜ਼ੀ ਲਾਵਾਂਗੇ।

-੧੪੪-