ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/145

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੰਜਾਬੀ ਹੋਵੇ

ਸਾਨੂੰ ਗੁੰਗੇ ਬਣਾਇਆ ਸੀ ਗੋਰਿਆਂ ਨੇ,
ਮੈਂ ਨਹੀਂ ਚਾਹੁੰਦਾ ਮੁੜ ਉਹੋ ਖਰਾਬੀ ਹੋਵੇ।
ਮੇਰੇ ਆਪਣੇ ਮਹਿਲ ਦੇ ਜੰਦਰੇ ਦੀ,
ਕਿਸੇ ਓਪਰੇ ਹੱਥ ਕਿਉਂ ਚਾਬੀ ਹੋਵੇ।
ਵਿਲਕਾਂ ਦੰਦੀਆਂ ਮੈਂ ਕਾਹਨੂੰ ਕਿਸੇ ਅਗੇ,
ਮੇਰਾ ਘਰ ਆਪਣਾ ਜੇ ਹਸਾਬੀ ਹੋਵੇ।
ਜੇਕਰ ਦੇਸ਼ ਅਜ਼ਾਦ ਹੈ ਫੇਰ ਕਾਹਨੂੰ,
ਇਕ ਕੌਮ ਦੂਜੀ ਤਲੇ ਦਾਬੀ ਹੋਵੇ।

ਗਾਈਏ ਗੀਤ ਆਜ਼ਾਦੀ ਦੇ ਪ੍ਰੇਮੀ ਹੋ ਕੇ,
ਹਰ ਇਕ ਦਾ ਪੋਟਾ ਰਬਾਬੀ ਹੋਵੇ।
ਚਲੇ ਜਿਵੇਂ ਬੰਗਾਲੀ ਬੰਗਾਲ ਅੰਦਰ,
ਤਿਵੇਂ ਵਿਚ ਪੰਜਾਬ ਪੰਜਾਬੀ ਹੋਵੇ।

ਜੇਹੜੀ ਪੜ੍ਹੀ ਹੈ ਮਾਤਾ ਦੀ ਗੋਦ ਵਿਚੋਂ
ਕੀਤੀ ਪਾਸ ਜੋ ਭੈਣਾਂ ਦੇ ਪਿਆਰ ਵਿਚੋਂ।
ਜਿਦੀ ਮਿਟੀ ਤੋਂ ਬਣਿਆ ਬੁਤ ਮੇਰਾ,
'ਵਾਰਸ' ਨਿਖੜੇ ਜਿਦੀ ਨੁਹਾਰ ਵਿਚੋਂ।

-੧੪੫-