ਪੰਨਾ:ਉਪਕਾਰ ਦਰਸ਼ਨ.pdf/146

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਿਉਂ ਵਿਚ ਅੰਧੇਰੇ ਰਹਾਂ ਡਿਗਦਾ,
ਟੁਟ ਆਪਣੇ ਚਮਕਦੇ ਹਾਰ ਵਿਚੋਂ।
ਕਾਹਨੂੰ ਗੈਰਾਂ ਨੂੰ ਵਢੀਆਂ ਤਾਰਦਾ ਰਹਾਂ,
ਲੈ ਲੈ ਪਰਚੇ ਮੈਂ ਰਾਜ ਦਰਬਾਰ ਵਿਰੋਂ।

ਖਾਣ ਪੀਣ ਆਜ਼ਾਦੀ ਦੇ ਨਾਲ ਸਾਰੇ,
ਕਾਹਨੂੰ ਗਭਰੂ ਕੋਈ ਮਰੀਅਲ ਬੇਤਾਬੀ ਹੋਵੇ।
ਆਪਣੀ ਯਾਦ ਮੈਂ ਮੰਨਾਂ ਆਜ਼ਾਦ ਤਾਹੀਓਂ,
ਜੇ ਕਰ ਵਿਚ ਪੰਜਾਬ ਪੰਜਾਬੀ ਹੋਵੇ।

ਸੁਣੋ ਭੁਲੜ ਪੰਜਾਬੀਓ ਕੰਨ ਦੇ ਕੇ,
ਸੁਖ ਕਿਸੇ ਗੁਲਾਮੀ ਵਿਚ ਪਾਇਆ ਨਾ।
ਕਿਸੇ ਕਦੇ ਵੀ ਆਪਣਾ ਪੁਤ ਕਾਣਾ,
ਸੋਹਣਾ ਕਿਸੇ ਦਾ ਪੁਤ ਵਟਾਇਆ ਨਾ।
ਕਾਲੇ ਬਾਪ ਤੋਂ ਕਿਸੇ ਨੇ ਕਰ ਨਫਰਤ,
ਕਿਸੇ ਸੋਹਣੇ ਨੂੰ ਬਾਪ ਬਣਾਇਆ ਨਾ।
ਬਾਹਾਂ ਆਪਣੀਆਂ ਜਿਸ ਦੀਆਂ ਟੁਟ ਗਈਆਂ,
ਕਦ ਵਿਚ ਮੈਦਾਨ ਦੇ ਆਇਆ ਨਾ।

ਜਿਦ੍ਹੀ ਆਪਣੀ ਜੱਗ ਤੇ ਮੋਹਰ ਚਲੇ,
ਉਹਦੀ ਜਗ ਵਿਚ ਅਣਖ ਨਵਾਬੀ ਹੋਵੇ।
ਆਪਣੇ ਗਭਰੂ ਤੇ ਹੋਣ ਸਕੂਲ ਆਪਣੇ,
ਤੇ ਪੰਜਾਬ ਆਪਣੇ ਵਿਚ ਪੰਜਾਬੀ ਹੋਵੇ।

-੧੪੬-