ਪੰਨਾ:ਉਪਕਾਰ ਦਰਸ਼ਨ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਕਿਤੇ ਵਾਂਹਢੇ ਜਾਣਾ ਹੋਵੇ,
ਨਿਕਲੇਂ ਬੰਨੇ ਸ਼ਹਿਰੋਂ।
ਰਾਹ ਤੁਰਦੇ ਜੁਤੀ ਘਸ ਜਾਂਦੀ,
ਫੜ ਲੇਣੀ ਲਾਹ ਪੈਰੋਂ।

ਲੋਏ ਲੋਏ ਅੰਨ ਪਕਾ ਕੇ,
ਲੋਏ ਲੋਏ ਖਾਣਾ।
ਚੇਤੇ ਰਖੀਂ ਤੇਲ ਲਿਆ ਨਾ,
ਦੀਵਾ ਕਦੇ ਜਗਾਣਾ।

ਭੁਲ ਜੇ ਭਲਾ ਜਗਾਨਾ ਪੈ ਜਾਵੇ,
ਕੋਲ ਤੀਲ ਰਖ ਛਡੀਂ।
ਤੇਲ ਏ ਲਗਦਾ, ਨਾਲ ਉਂਗਲ ਦੇ,
ਬਤੀ ਕਦੇ ਨਾ ਕਢੀਂ।

ਕੁਕੜ, ਕਾਂ, ਚਿੜੀ, ਕੋਈ ਪੰਛੀ,
ਘਰ ਵਿਚ ਭੁਲ ਨਾ ਆਵੇ।
ਕੋਈ ਨਾ ਕੋਈ ਦਾਣਾ ਡਿਗ ਪੈਂਦਾ,
ਉਹ ਚੁਕ ਕੇ ਖਾ ਜਾਵੇ।

ਪਾਣੀ ਅੰਨ ਕਦੇ ਨਾਂ ਪੁਛੀਂ,
ਕੋਈ ਪਰੌਹਣਾ ਆਵੇ।
ਆਪੇ ਹੀ ਸ਼ਰਮਿੰਦਾ ਹੋ ਕੇ,
ਠਹਿਰ ਘੜੀ ਟੁਰ ਜਾਵੇ।

-੧੪੯-