ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/15

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਆਵੇ ਇਤਬਾਰ ਕਿਵੇਂ, ਏਵੇਂ ਈ ਗਲਾਂ ਨੇ।
ਚੜ੍ਹ ਆਈਆਂ ਮੇਰੇ ਤੇ, ਅਜ ਮਾਰੂ ਛਲਾਂ ਨੇ।
ਜਾਂ ਛੇੜੀ ਤਾਰ ਇਵੇਂ, ਅੰਦਰੋਂ 'ਮਰਦਾਨੇ' ਨੇ।
ਆ ਸਤ ‘ਕਰਤਾਰ’ ਕਹੀ, ਨਾਨਕ ਮਸਤਾਨੇ ਨੇ।
'ਮਰਦਾਨਾ' ਮੇਰਾ ਏ, ਮੈਂ ਹਾਂ 'ਮਰਦਾਨੇ' ਦਾ।
ਏਹ ਜ਼ਮਾਨਾ ਮੇਰਾ ਏ, ਮੈਂ ਕੁੱਲ ਜ਼ਮਾਨੇ ਦਾ।
ਏਹ ਸੜਦੇ ਤੇਲ ਕਿਉਂ, ਮਰਦਾਨਿਆ ਜਾਪਦੇ ਨੇ।
'ਭੁਲਿਆਂ ਪਰਮੇਸ਼ਰ ਤੋਂ, ਸਭ ਰੋਗ ਵਿਆਪਦੇ ਨੇ।
ਇਉਂ ਆਖ ਕੜਾਹੇ ਵਲ, ਜਦ ਝਾਤੀ ਮਾਰੀ ਏ।
ਹੋ ਠੰਡਾ ਤੇਲ ਗਿਆ, ਅੱਗ ਬੁਝ ਗਈ ਸਾਰੀ ਏ।
'ਕੌਡਾ' ਖੁਸ਼ ਹੁੰਦਾ ਏ, ਦਿਨ ਅਜ ਦਾ ਚੰਗਾ ਏ।
ਆ ਹੋਰ ਸ਼ਿਕਾਰ ਗਿਆ,ਘਰ ਵਗ ਪਈ ਗੰਗਾ ਏ।
ਉਠ ਨਠਿਆ ਪਕੜਨ ਨੂੰ,ਧੂਹ ਕੇ ਤਲਵਾਰ ਜਦੋਂ।
ਹਥ ਸਿਰ ਤੇ ਰਖ ਦਿਤੇ, ਨਾਨਕ ਨਰੰਕਾਰ ਤਦੋਂ।
ਚਰਨਾਂ ਤੇ ਡਿਗ ਪਿਆ,ਤੇ ਹੋ ਗਿਆ ਢੇਰੀ ਏ।
ਕਾਂਇਆਂ ਈ ਪਲਟ ਗਈ, ਨਾ ਲਗੀ ਡੇਰੀ ਏ।
'ਕੌਡੀ' ਦਾ 'ਕੌਡਾ' ਸਾਂ ਅਜ ਹੋਇਆ ਲਖਾਂ ਦਾ।
'ਸਿਰ ਛਤਰ'ਏ ਝੁਲ ਰਿਹਾ,ਹੁਣ ਤੇਰੀਆਂ ਰਖਾਂ ਦਾ।

-੧੫-