ਆਏ ਉਸ ਦੇ ਕੋਲ ਕਰੋੜਾਂਂ, ਲੈ ਕੇ ਕਾਲੀ ਰਾਈ।
ਪਰ ਐਸਾ ਘਰ ਕੋਈ ਨਾ ਲੱਭਾ, ਮੌਤ ਨਾ ਜਿਸ ਘਰਆਈ।
ਜਿਸ ਨੂੰ ਪੁਛ ਰੋ ਰੋ ਕਹਿੰਦਾ, ਸੁਣ ਗਲ ਕਮਲੀ ਮਾਈ।
ਦਸੀਏ ਗਿਣ ਕੇ ਕੇਹੜਾ ਕੇਹੜਾ, ਮੌਤ ਜਿਨਾਂ ਨੂੰ ਆਈ।
ਏਦਾਂ ਫਿਰ ਫਿਰ ਪੈਰਾਂ ਵਿਚੋਂ, ਕਢੀ ਉਸ ਸਭ ਧਰਤੀ।
ਐਸਾ ਘਰ ਨਾ ਮਿਲਿਆ ਕੋਣੀ, ਮੌਤ ਨਾ ਜਿਸ ਤੇ ਵਰਤੀ।
ਥਕ ਟੁਟ ਕੇ ਆਖਰ ਮਾਤਾ, ਕੋਲ ਰਿਸ਼ੀ ਦੇ ਆਈ।
ਮਹਾਰਾਜ ਜੀ ਪੈਰਾਂ ਵਿਚੋਂ, ਮੈਂ ਸਭ ਧਰਤ ਲੰਘਾਈ।
ਅਰਬਾਂ ਲੋਕਾਂ ਕਾਲੀ ਰਾਈ, ਹੈ ਮੈਨੂੰ ਦਿਖਲਾਈ।
ਪਰ ਘਰ ਐਸਾ ਕੋਈ ਨਾ ਲੱਭਾ, ਮੌਤ ਨਾ ਜਿਸ ਘਰ ਆਈ।
ਕਿਹਾ ਰਿਖੀ ਨੇ ਫਿਰ ਵੀ ਮਾਤਾ, ਸ਼ਾਂਤ ਨਾ ਤੈਨੂੰ ਆਈ।
ਜਮਨਾ ਮਰਨਾ ਖੇਡ ਜਗਤ ਦੀ, ਤੂੰ ਕਾਹਨੂੰ ਘਬਰਾਈ।
ਕਰ ਸਸਕਾਰ ਤੂੰ ਜਾਹ ਘਰ ਆਪਣੇ ਰਾਮ ਨਾਮ ਜਪ ਮਾਈ।
ਏਸ ਮੌਤ ਦੀ ਦੁਨੀਆਂ ਉਤੇ, ਨਹੀਂ ਹੈ ਕੋਈ ਦਵਾਈ।
*ਚਿੰਤਾ[1] ਤਾਂ ਤੇ ਕਰ ਤੂੰ ਦੇਵੀ, ਜੇ ਅਣਹੋਣੀ ਹੋਈ।
'ਇਹ ਮਾਰਗ ਹੈ ਕੁਲ ਦੁਨੀਆਂ ਦਾ, ਬੈਠ ਨਾ ਰਿਹਾ ਕੋਈ।
- ↑
*ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਇ॥
'ਇਹ ਮਾਰਗੁ ਸੰਸਾਰ ਕੇ ਨਾਨਕ ਥਿਰੁ ਨਹੀ ਕੇਇ॥
-੧੫੨-