ਪੰਨਾ:ਉਪਕਾਰ ਦਰਸ਼ਨ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਨੂੰ ਭਾਰਤ ਮਾਤਾ ਵਲੋਂ

ਮੈਂ ਸਦਕੇ ਘੋਲੀ ਦੂਲਿਆ, ਤੂੰ ਹੈਂ ਮੇਰੇ ਨੈਣ ਪਰਾਨ।
ਮੈਂ ਸੈ ਸਾਲਾਂ ਦੀ ਕੈਦ ਸਾਂ, ਮੈਨੂੰ ਤੂੰ ਹੀ ਛੁਡਾਯਾ ਆਨ।
ਤੂੰ 'ਰਾਜ ਗੁਰੂ' ਦਾ ਵੀਰ ਹੈਂ, ਤੂੰ 'ਦਤ' ਜਿਹਾ ਸਲਵਾਨ।
ਮੈਨੂੰ ਕੀਤਾ ਤੂੰ ਹੀ ਆਜ਼ਾਦ ਅਜ, ਸਭ ਕੁਝ ਕਰ ਕੇ ਕੁਰਬਾਨ।
'ਪਨਾਨ ਗੀਰ' ਜੋ ਤੈਨੂੰ ਆਖਦੇ ਉਹ ਬੰਦੇ ਨਹੀਂ ਹੈਵਾਨ।
ਤੂੰ ਬਾਜ਼ੂ ਮੇਰਾ ਦੂਲਿਆ, ਤੂੰ ਹੀ ਮੇਰਾ ਮਾਣ ਤੇ ਤਾਨ।
ਤੈਥੋਂ ਚਾਨਣ ਲੈ ਕੇ ਚਾਨਣਾ, ਚੰਨ ਚਮਕੇ ਵਿਚ ਅਸਮਾਨ।
ਤੂੰ ਨਾਲ ਲਹੂ ਦੇ ਧੋ ਦਿਤੇ, ਸਭ ਮੇਟੇ ਦਾਗ਼ ਨਿਸ਼ਾਨ।
ਨਹੀਂ ਉਜੜਿਆ ਤੂੰ ਏਂ ਵਸਿਆ, ਤੂੰ ਜਿਤ ਲੀਤਾ ਮੈਦਾਨ।
ਢਾਹ ਲੈ ਨੇ ਉਹ ਤੂੰ ਸੂਰਮੇ, ਜੋ ਕਰਦੇ ਨੇ ਅੱਜ ਮਾਨ।
ਤੇਰਾ ਨਾਮ ਰਹੂ ਇਤਹਾਸ ਵਿਚ, ਜਦ ਤੀਕਰ ਰਹੂ ਜਹਾਨ।
ਨਹੀਂ ਮੁਫਤ ਆਜ਼ਾਦੀ ਲਭਦੀ, ਏਹ ਆਉਂਦੀ ਕਰ ਵੈਰਾਨ।
ਅਜ ਵਿਚ ਗੁਆਂਢ ਦੇ ਮੈਂ ਫਿਰਾਂ, ਕਰ ਉਚੀ ਧੋਨ ਤੇ ਸ਼ਾਨ।
ਤੇਰੇ ਝੰਡੇ ਅਰਸ਼ੀ ਝੁਲ ਗਏ,ਤੈਨੂੰ ਨਿਉਂ ਗਿਆ ਇੰਗਲਸਤਾਨ।
ਤੂੰ ਚੌਹਾਂ ਦਿਨਾਂ ਵਿਚ ਢਾਹ ਲਿਆ, ਜੋ ਵਡਾ ਆਕੜ ਖਾਨ।
ਮੇਰੇ ਟੁਕੜੇ ਕੀਤੇ ਵੈਰੀਆਂ, ਮੈਨੂੰ ਇਸ ਦਾ ਦੁਖ ਮਹਾਨ।
ਮੈਂ ਲੰਗੜੀ ਹੋ ਕੇ ਫਿਰ ਰਹੀ, ਮੇਰੇ ਲੁਟੇ ਗਏ ਅਰਮਾਨ।
ਤੇਰੇ ਹਥ ਵਿਚ ਡੋਰ ਹੈ ਰਾਜ ਦੀ, ਤੂੰ ਬਣ ਕੇ ਉਠ ਤੁਫਾਨ।
ਤੇਰੇ ਗਲੋਂ ਗੁਲਾਮੀ ਲੱਥ ਗਈ, ਮੇਰਿਆ ਚਾਨਣਾ।

-੧੫੪-