ਪੰਨਾ:ਉਪਕਾਰ ਦਰਸ਼ਨ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਨੂੰ

ਉਠ ਜਵਾਨਾ ਸੁਤਿਆ, ਤੂੰ ਨਾ ਅੰਗੜਾਈਆਂ ਲੈ।
ਤੂੰ ਕਲਗੀਧਰ ਦਾ ਸ਼ੇਰ ਹੈਂ, ਤੇਰੀ ਖੱਲ ਵਿਚ ਹੈ ਨਹੀਂ ਭੈ।
ਤੈਨੂੰ ਡਾਕੂ ਸੁਤਾ ਜਾਣ ਕੇ, ਟੁਟ ਚਾਰ ਚੁਫੇਰਿਓਂ ਪੈ।
ਟੁਟ ਗਿਆ 'ਨਲੂਏ' ਦਾ ਦਬ ਦਬਾ,ਜਿਦੀ ਖੈਬਰ ਵਿਚ ਸੀ ਜੈ।
ਤੂੰ ਕਫਨ ਬੰਨ੍ਹ ਲੈ ਸੀਸ ਤੇ, ਫੜ ਹਥੀਂ ਰਫਲਾਂ ਲੈ।
ਤੂੰ ਭੁਲੇ ਡਾਕੂ ਅਰਬ ਦੇ, ਹੁਣ ਕਰਨੇ ਨੇ ਫੜ ਕੇ ਖੈ।
ਤੂੰ ਕੁਦ ਪੌ ਵਿਚ ਮੈਦਾਨ ਦੇ, ਪੀ ਖੰਡੇ ਵਾਲੀ 'ਮੈਂ'।
ਤੇਰੇ ਨਾਲ ਜੋ ਹੋਈਆਂ ਸਖਤੀਆਂ, ਤੂੰ ਗਿਣ ਗਿਣ ਬਦਲੇ ਲੈ।
ਮੂੰਹ ਭਾਰਤ ਮਾਂ ਪਈ ਵੇਖਦੀ, ਓਹਨੂੰ ਮਾਣ ਤੇਰੇ ਤੇ ਹੈ।
ਤੂੰ ਮੌਤ ਨੂੰ ਮੇਹਣੇ ਮਾਰਦਾ, ਤੇਰੇ ਲਈ ਦੁਨੀਆਂ ਕੀ ਸ਼ੈ।
ਤੇਰੇ ਸਾਹਵੇਂ ਆਵੇ ਮੌਤ ਜਾਂ, ਉਹ ਪੁਛਦੀ ਏ ਤੇਰੀ ਰੈ।
ਉਹ ਮਾਂ ਨਹੀਂ ਜੰਮਿਆਂ ਸੂਰਮਾ, ਘੁਲ ਤੇਰੇ ਨਾਲ ਨਾ ਢੈ।
ਤੂੰ ਬਾਬਰਵਾਣੀ ਦੇਸ਼ 'ਚੋਂ, ਸੀ ਕੀਤੀ ਜੀਕੁਣ ਖੈ।
ਉਠ ਮੋੜ ਮੁਹਾਰਾਂ ਘਰਾਂ ਨੂੰ, ਤੇਰੀ ਮੁਠ ਵਿਚ ਹੈ ਜੈ।
ਨਨਕਾਣਾ, ਪੰਜਾ, ਦੇਹੁਰਾ, ਤੇਰੇ ਮੂੰਹ ਵਲ ਤਾਂਘਣ ਪੈ।
ਹੁਣ ਵੇਲਾ ਨਹੀਂ ਉਂਘਲਾਣ ਦਾ,ਉਹ ਮੇਰਿਆ ਪਿਆਰਿਆ

-੧੫੬-