ਪੰਨਾ:ਉਪਕਾਰ ਦਰਸ਼ਨ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇ ਬਾਪੂ ਕਲੇ

ਇਕ ਦਿਹਾੜੇ ਲਾਲੇ ਹੋਰੀਂ, ਪਿਉ ਪੁਤ ਸ਼ਹਿਰੋਂ ਆਏ।
ਸ਼ਾਦੀ ਲਈ ਰੁਪਈਏ ਉਹਨਾਂ, ਬੰਕੋ ਕੁਝ ਕਢਾਏ।
ਸੂਹ ਲੈਂਦੇ ਹੀ ਡਾਕੂ ਚੜ੍ਹਿਆ ਘੋੜੀ ਪਾ ਕੇ ਕਾਠੀ।
ਤਲ ਨਾਲ ਚੋਪੜ ਕੇ ਫੜ ਲਈ, ਸਮਾਂ ਵਾਲੀ ਲਾਠੀ।

ਲਹਿ ਅਡੇ ਤੋਂ ਤੁਰ ਪਏ ਦੋਵੇਂ ਵਲ ਪਿੰਡ ਦੇ ਸੋਤੇ।
ਡਾਕੂ ਹੋਰੀਂ ਡਾਂਗ ਕਸਸ, ਰਾਹ ਦੇ ਵਿਚ ਖਲੋਤੇ।
ਗੁਸੇ ਨਾਲ ਜਾਂ ਲਾਠੀ ਉਸਨੇ, ਦੂੰਹਾਂ ਵਲ ਉਲਾਰੀ।
ਰੂਹ ਵਜੂਦੋਂ ਪਿਉ ਪੁਤਾਂ ਦੀ, ਚਲੀ ਮਾਰ ਉਡਾਰੀ।

ਖੁਲ੍ਹ ਜਾਣੇ ਨੇ ਘੱਗਰ ਸਾਡੇ, ਇਕੋ ਲਾਠੀ ਪੈਂਦੇ।
ਸੋਚ ਇਸ ਤਰ੍ਹਾਂ ਡਾਕੂ ਤਾਈਂ, ਹਥ ਜੋੜ ਕੇ ਕਹਿੰਦੇ।
ਜਾਨ ਗਵਾ ਕੇ ਸਾਡੀ ਸਾਥੋਂ, ਕੀਹ ਲੈਣਾਂ ਈ ਭਈਆ।
ਜਿਸ ਦੀ ਖਾਤਰ ਪਿਛੇ ਲਗੋਂ, ਆਹ ਲੈ ਪਕੜ ਰੁਪਈਆ।

ਦੇ ਕੇ ਕੁਲ ਤਲਾਸ਼ੀ ਉਸ ਨੂੰ, ਰੋਂਦੇ ਘਰ ਨੂੰ ਆਏ।
ਪਾਟੇ ਵੇਖ ਦੁੰਹਾਂ ਦੇ ਲੀੜੇ, ਲਾਲੀ ਪਲੇ ਪਾਏ।
ਸੁਖ ਤੇ ਹੈ ਨਹੀਂ, ਕੀਕੂੰ ਵਰਤੀ, ਲੀੜੇ ਕਿਸ ਨੇ ਪਾੜੇ।
ਪਗਾਂ ਵੀ ਸੁਟ ਸਿਰ ਤੋਂ ਆਏ, ਕੀ ਕੀ ਬਣੇ ਪੁਆੜੇ।

ਕਿਹਾ ਪੁਤ ਨੇ ਜਦ ਅਡੇ ਤੋਂ, ਤੁਰ ਪਏ ਮੈਂ ਤੇ ਲਾਲਾ।
ਡਾਂਗ ਕਸ ਕੇ ਰਾਹ ਦੇ ਵਿਚ ਸੀ, ਜੋ ਇਕ ਖਲੋਤਾ ਕਾਲਾ

-੧੫੭-