ਪੰਨਾ:ਉਪਕਾਰ ਦਰਸ਼ਨ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਡਾਂਗ ਵੇਖ ਕੇ ਅਖਾਂ ਅਗੇ ਲਗੀ ਭੌਣ ਭੰਬੀਰੀ।
ਅਸਾਂ ਸੋਚਿਆ ਝਾਈ ਜੀ, ਅਜ ਸਾਡਾ ਵਕਤ ਅਖੀਰੀ।
ਮਾਇਆ ਤਾਂ ਹੈ ਆਉਣੀ ਜਾਣੀ, ਖਸਮਾਂ ਤਾਈਂ ਖਾਏ।

ਲਦੂ ਵੰਡ ਤੂੰ ਲਾਲੇ ਹੋਰੀ, ਜਾਨ ਬਚਾ ਕੇ ਆਏ।
ਲੈ ਲਈ ਉਸ ਤਲਾਸ਼ੀ ਸਾਡੀ, ਟੋਹ ਟੋਹ ਆਪੀਂ ਪਲੇ।
ਭੰਨੇ ਉਸ ਨੇ ਹਡ ਅਸਾਡੇ, ਸੁਟ ਸੁਟ ਕੇ ਥਲੇ।
ਨਾਲੇ ਲੈ ਲੈ ਜੋ ਮੁਨੀ ਦੇ, ਆਂਦੇ ਸ਼ਹਿਰੋਂ ਟਲੇ।
ਨਾਲੇ ਕੁਲ ਰੁਪਈਏ ਖੋਹ ਲਏ, ਮਾਰ ਮਾਰ ਕੇ ਖਲੇ।
ਕਿਸੇ ਨਾ ਕੀਤੀ ਮਦਦ ਸਾਡੀ, ਮਰ ਅਸੀਂ ਸਾਂ ਚਲੇ।
'ਚੋਰ ਤੇ ਲਾਠੀ ਦੋ ਜਣੇ', ਸਨ 'ਮੈਂ ਤੇ ਬਾਪੂ ਕਲੇ'।
ਜਿਸ ਦੀ ਲਾਠੀ ਭੈਂਸ ਉਸੇ ਦੀ, ਕਹਿੰਦੇ ਸਚ ਸਿਆਣੇ।
ਮਾੜੇ ਦੀ ਏ ਵਸੋਂ ਕਾਹਦੀ, 'ਅਨੰਦ' ਲੈਣ ਜਰਵਾਣੇ।

ਪੁਤਰ ਦਾ ਮਾਸ

ਲੁਟੀ ਹੋਈ ਕੁਟੀ ਹੋਈ, ਘਰੋਂ ਕਢ ਸੁਟੀ ਹੋਈ;
ਉਨਾਂ ਜ਼ੁਲਮ ਕੀਤਾ ਜਿੰਨਾਂ ਕਿਸੇ ਤੋਂ ਕਮਾਯਾ ਗਿਆ।
ਖੋਈ ਉਹਦੀ 'ਪਤ' ਸਾਹਵੇਂ 'ਪਤੀ' ਰਤੀ ਰਤੀ ਕਰ,
ਜ਼ੇਵਰ ਤੇ ਮਾਲ ਦਾ ਤਾਂ ਝਗੜਾ ਈ ਮੁਕਾਯਾ ਗਿਆ।
ਲਾਹੇ ਉਹਦੇ ਸਾਹਵੇਂ ਸੱਕ ਸਕਿਆਂ ਦੇ ਰੁਖਾਂ ਵਾਂਗੂੰ,
ਚਲ ਪੜ੍ਹ ਕਲਮਾਂ ਅੰਤ ਉਹਨੂੰ ਵੀ ਸੁਣਾਯਾ ਗਿਆ।

-੧੫੮-