ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਏ ਏਹ ਨਾ ਪਾਪ ਕਰੋ,ਧਰਮ ਨੂੰ ਤਾਂ ਰਹਿਣ ਦੇਵੋ,
ਬੜੀ ਨਿਮਤਾਈ ਨਾਲ ਤਰਲਾ ਇਉਂ ਪਾਯਾ ਗਿਆ।
ਖੋਹ ਲਿਆ ਗੁਲਾਬੀ ਫੁਲ ਝਟ ਉਹਦੀ ਗੋਦ ਵਿਚੋਂ,
ਕੀਮਾ ਉਹਦਾ ਕਰ ਓਹਲੇ ਅਖਾਂ ਤੋਂ ਬਣਾਯਾ ਗਿਆ।
ਪਾਇ ਕੇ ਮਸਾਲੇ ਖੂਬ ਰਿੰਨ੍ਹਿਆ ਜਲਾਦਾਂ ਉਹਨੂੰ,
ਰੋਟੀ ਨਾਲ ਫੇਰ ਮਾਸ ਅੰਮੀ ਨੂੰ ਖੁਆਯਾ ਗਿਆ।
ਖਿਚ ਧੂਹ ਕੇ ਆਂਦਾ ਫੇਰ ਉਸ ਨੂੰ ਮਸੀਤ ਵਿਚ,
ਹਾੜਿਆਂਤੇ ਮਿੰਨਤਾਂਤੇ ਧਿਆਨ ਈਨਾ ਲਾਯਾ ਗਿਆ।
ਮੁੰਨੀਆਂ ਹੋਈਆਂ ਲਬਾਂ, ਅਤੇ ਪੁਤਲਾ ਸ਼ੈਤਾਨ ਦਾ ਜੋ,
ਲੰਮੀ ਦਾਹੜੀ ਵਾਲਾ ਇਕ ਮੌਲਵੀ ਮੰਗਾਯਾ ਗਿਆ।
ਕਢ ਛੁਰੀ ਬਗਲ ਵਿਚੋਂ ਰਖ ਰਗਾਂ ਉਹਦੀਆਂ ਤੇ,
'ਕਲਮਾ ਪੜ੍ਹੇਂਗੀ ਬੋਲ ਉਹਨੂੰ ਫੁਰਮਾਯਾ ਗਿਆ।
ਹਥ ਜੋੜ ਕਹਿੰਦੀ 'ਹਛ' ਮੇਰਾ ਕੀ ਏ ਜ਼ੋਰ ਹੁਣ,
ਪਰ ਅਜੇ ਪੁਤ ਕਿਉਂ ਨਹੀਂ ਅੰਮੀਨੂੰ ਮਲਾਯਾ ਗਿਆ।
ਆਖਦਾ ਏ ਮੁਲਾਂ ਭੁਲਾਂ ਵਿਚ ਪਈ ਏਂ ਭੋਲੀਏ ਤੂੰ,
'ਪੁਤ ਹੀ ਤਾਂ ਤੇਰਾ' ਹੁਣੇ ਤੈਨੂੰ ਹੀ ਖਵਾਯਾ ਗਿਆ।
ਸੁਣ ਕੇ ਕਲੇਜਾ ਪਾਟਾ ਵਹਿਣ ਦਰਿਆਉ ਲਗੇ,
ਜਿਨ੍ਹਾਂ ਦਾ ਅਰੁਕ ਵਹਿਣ ਕਦੇ ਨਹੀਂ ਰੁਕਾਯਾਗਿਆ।
ਲਹਿਣਾ ਨਹੀਂ ਹਸ਼ਰ ਤੀਕ ਕਦੇ ਵੀ ਉਹ ਯਾਦ ਰਖੋ,
ਮਥੇ ਇਸਲਾਮ ਦੇ ਕਲੰਕ ਜੋ ਲਗਾਯਾ ਗਿਆ।
ਫਰਸ਼ ਨਾਲ ਪਾੜ ਸੀਸ ਚਲੀ ਗਈ 'ਅਨੰਦ' ਓਥੇ,
ਜਿਥੋਂ ਅਜ ਤੀਕਰਾਂ ਕਦੇ ਨਹੀਂ ਕੋਈ ਆਯਾ ਗਿਆ।

-੧੫੯-