ਪੰਨਾ:ਉਪਕਾਰ ਦਰਸ਼ਨ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੇਵਾ ਦੇ ਪੁਤਲੇ

ਸ੍ਰੀ ਗੁਰੂ ਅਮਰਦਾਸ ਜੀ

ਅੰਗਦ ਗੁਰੂ ਦੀ ਪਰਸ ਕੇ ਚਰਨ ਧੂੜੀ,
ਲਏ ਸਨ ਸਾਰੇ ਹੀ ਸੰਸੇ ਉਤਾਰ ਉਸ ਨੇ।
ਬੁਢੀ ਦੇਹ ਸੀ ਡੋਲਦੀ ਡੋਲ ਵਾਂਗੂੰ,
ਪਰ ਨਿਯਮ ਭਾਰਾ ਲੀਤਾ ਧਾਰ ਉਸ ਨੇ।
ਗੁਰਾਂ ਤਾਈਂ ਇਸ਼ਨਾਨ ਕਰਾਵਨੇ ਦੀ,
ਜ਼ਿੰਮੇ ਆਪਣੇ ਚੁਕੀ ਸੀ ਕਾਰ ਉਸ ਨੇ।
ਤਿੰਨ ਮੀਲ ਬਿਆਸ ਤੋਂ ਭਰਨ ਪਾਣੀ,
ਅਧੀ ਰਾਤ ਹੀ ਪੈਣਾ ਪਧਾਰ ਉਸ ਨੇ।

ਵਲ ਗੁਰਾਂ ਦੇ ਹੋਵੇ ਨਾ ਕੰਡ ਮੇਰੀ,
ਪੁਠੀ ਪੈਰੀਂ ਜਾਂਦੀ ਵਾਰ ਜਾਂਵਦਾ ਸੀ।
ਮੀਂਹ ਹਨੇਰੀ ਤੇ ਹਾੜ ਸਿਆਲ ਅੰਦਰ,
ਨਿਤਨੇਮ ਨਾ ਕਦੇ ਖੁਜਾਂਵਦਾ ਸੀ।

ਏਦਾਂ ਕਰਦਿਆਂ ਟਹਿਲ ਮਹਾਰਾਜ ਜੀ ਦੀ,
ਸਮਾਂ ਸਿਖ ਨੇ ਚੋਖਾ ਗੁਜਾਰਿਆ ਏ।
ਕਹਿੰਦੇ ਹਨ ਕਿ ਢਲ ਕੁਠਾਲੀਆਂ ਵਿਚ,
ਜਾਂਦਾ ਸੋਨੇ ਦਾ ਰੰਗ ਨਖਾਰਿਆ ਏ।

-੧੯-