ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
'ਬਦਲ ਵਸਦਾ' ਪਛੋਂ ਦੀ ਪੌਣ ਵਗੇ,
ਪਾਣੀ ਭਰਨ ਲਈ ਸਿਖ ਪਧਾਰਿਆ ਏ।
ਕਾਲੀ ਬੋਲੀ ਹਨੇਰੜੀ ਰਾਤ ਅੰਦਰ,
ਆਉਂਦਾ ਨਜ਼ਰ ਨਾ ਹੱਥ ਪਸਾਰਿਆ ਏ।
ਬੁਢੀ ਦੇਹ ਨੂੰ ਤਿਲਕਨ ਦਾ ਖੌਫ ਵਡਾ,
ਟੋਹ ਟੋਹ ਪੈਰ ਧਰਦਾ ਥੰਣ ਥੰਮ ਕਰਕੇ।
ਠੇਡਾ ਲਗ ਗਿਆ ਕਿੱਲੇ ਦਾ ਪੈਰ ਤਾਈਂ,
ਡਿਗਾ ਖਡੀ ਦੇ ਵਿਚ ਘੜੰਮ ਕਰਕੇ।
ਉਹ ਸੀ ਖੱਡੀ ਜੁਲਾਹਿਆਂ ਦੀ ਕੋਲ ਕਿੱਲਾ,
ਖਿਚ ਲਾਣ ਨੂੰ ਉਹਨਾਂ ਨੇ ਗੱਡਿਆ ਏ।
ਸੁਣ ਕੇ ਖੜਕ ਜੁਲਾਹੇ ਨੂੰ ਜਾਗ ਆਈ,
ਬੰਨੇ ਮੂੰਹ ਰਜਾਈ 'ਚੋਂ ਕਢਿਆ ਏ।
ਲਗਾ ਕਹਿਣ ਜੁਲਾਹੀ ਨੂੰ ਜਾਗੀ ਏਂ,
ਸਾਡੀ ਖੱਡੀ ਨੂੰ ਢਾਹ ਕਿਸੇ ਛਡਿਆ ਏ।
ਟੁਟ ਗਏ ਵਿਚਾਰੇ ਦੇ ਹੱਡ ਹੋਸਨ,
ਹੋਣਾ ਪਾਲੇ ਦਾ ਅਗੇ ਘੁਸੱਡਿਆ ਏ।
ਲਗੇ ਅੱਗ ਜਹਾਨ ਦੇ ਧੰਦਿਆਂ ਨੂੰ,
ਚੰਦਰਾ ਰਾਤ ਨੂੰ ਵੀ ਨਹੀਂ ਹੈ ਸੌਣ ਦੇਂਦਾ।
ਬੂਹਾ ਖੋਲ੍ਹ ਕੋ ਭਲਾ ਤੂੰ ਵੇਖ ਤਾਂ ਸਹੀ,
ਪਿਆ ਖਡੀ ਵਿਚ ਹੂੰਗਰਾਂ ਕੌਣ ਦੇਂਦਾ।
-੨੦-