ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/21

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਅਗੋਂ ਕਿਹਾ ਜੁਲਾਹੀ ਨੇ ਜਾਗਦੀ ਹਾਂ,
ਚੁਪ ਕਰ ਤੇ ਸੌਂ ਰਹੁ ਅਰਾਮ ਦੇ ਨਾਲ।
ਜੇਹੜੀ ਏਸ ਗਰੀਬ ਦੇ ਭਾ ਵਿਕਦੀ
ਸ਼ਾਹਲਾ ਹੋਵੇ ਨਾ ਕਿਸੇ ਗੁਲਾਮ ਦੇ ਨਾਲ।
'ਬੁਢੇ ਵਾਰੇ ਠਾਕਰ ਦੁਆਰੇ' ਫਿਰੇ ਰੁਲਦਾ,
ਘਰ ਖਾ ਨਹੀਂ ਸਕਦਾ ਅਰਾਮ ਦੇ ਨਾਲ।
ਖਬਰੇ ਪੁਤਰਾਂ ਘਰੋਂ ਕਢ ਛਡਿਆ ਏ,
ਗੁਜਰੇ ਸਾਲ ਕਈ ਏਸੇ ਕਮਾਮ ਦੇ ਨਾਲ।

ਨਹੀਂ ਦਿਨ ਨੂੰ ਵੀ ਏਹ ਅਰਾਮ ਕਰਦਾ,
ਨਾ ਏਹ ਰਾਤ ਨੂੰ ਕਿਤੇ ਖਲੋ ਸਕਦਾ।
ਮੈਂ ਹਾਂ ਜਾਨਦੀ 'ਅਮਰੂ ਨਿਥਾਵਾਂ' ਹੈ ਏਹ।
ਹੋਰ ਐਸ ਵੇਲੇ ਕਿਹੜਾ ਹੋ ਸਕਦਾ।

'ਅਮਰਦਾਸ' ਜੁਲਾਹੀ ਦੀ ਗੱਲ ਸੁਣ ਕੇ,
ਅਗੋਂ ਸਹਿਜ ਸੁਭਾ ਉਚਾਰਿਆ ਏ।
ਸਮਝ ਸੋਚ ਕੇ ਤੂੰ ਨਹੀਂ ਗੱਲ ਕੀਤੀ,
ਤੈਨੂੰ ਝਲੀਏ ਝਲ ਨੇ ਮਾਰਿਆ ਨੇ।
ਭਲਾ ਕਿਦਾਂ ਨਿਮਾਣਾ, ਨਿਥਾਵਾਂ ਹਾਂ ਮੈਂ,
ਗੁਰੂ ਸਚ ਦਾ ਜਦੋਂ ਮੈਂ ਧਾਰਿਆ ਏ।
ਏਨੀ ਆਖ, ਤੇ ਮੋਢੇ ਤੇ ਰਖ ਗਾਗਰ,
ਸਿਖ ਆਪਣੇ ਰਾਹ ਪਧਾਰਿਆ ਏ।

-੨੧-