ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਤਬਾ ਰਖਣਗੇ ਵਧ ਦਿਓਤਿਆਂ ਤੋਂ,
ਜੇਹੜੇ ਹੋਣਗੇ ਝਾੜੂ ਬਰਦਾਰ ਏਹਦੇ।
ਏਹ ਚੁਰਾਸੀਆਂ ਕਟੇਗਾ ਉਹਨਾਂ ਦੀਆਂ,
ਜੇਹੜੇ ਕਰਨਗੇ ਨਾਲ ਪਿਆਰ ਏਹਦੇ।

ਊਚ ਨੀਚ ਸਭ ਨੂੰ ਗਲੇ ਲਾਏਗਾ ਏਹ,
ਚੌਹਾਂ ਵਰਨਾਂ ਈਂ ਏਸ ਨੂੰ ਝੁਕਨਾ ਏਂ।
ਏਹਦੀ ਅੰਸ ਤੋਂ ਉਠੂਗਾ '*[1] ਸ਼ੇਰ ਬਬਰ'
ਭਾਰਤ ਵਰਸ਼ ਅੰਦਰ ਜਿਸ ਨੇ ਬੁਕਨਾ ਏਂ।

  1. *ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।

-੨੩-