ਪੰਨਾ:ਉਪਕਾਰ ਦਰਸ਼ਨ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਲ ਖੁਭਾ ਪੁਟ, ਦਰਿਯਾਈ ਪਾ,
ਫਿਰ ਪਟੀ ਉਸ ਨੂੰ ਲਾਈ ਏ।
ਮੰਗ ਪੁਤਰੀ ਜੋ ਕੁਝ ਇਛਿਆ ਏ,
ਕੁਦਰਤ ਨੇ ਬਨਤ ਬਨਾਈ ਏ।

ਹੱਥ ਜੋੜ ਆਖਿਆ ਭਾਨੀ ਨੇ,
ਮੰਗਨਾ ਤਾਂ ਮਨ ਨੂੰ ਭਾਵੇ ਨਾ।
ਪਰ ਗਦੀ ਅਗੋਂ ਘਰ ਵਿਚ ਰਹੇ,
ਏਹ ਅਗੋਂ ਬੰਨੇ ਜਾਵੇ ਨਾ।

ਨਾਨਕ ਨੇ ਦਿਤੀ ਅੰਗਦ ਨੂੰ,
ਅੰਗਦ ਤੋਂ ਆਪ ਨੇ ਪਾਈ ਏ।
ਹੁਣ ਘਰ ਦੀ ਘਰ ਵਿਚ ਦਾਤ ਰਹੇ,
ਏਹ ਮਨ ਮੇਰੇ ਨੂੰ ਭਾਈ ਏ।

'ਹਛਾ' ਕਹਿ ਫਿਰ ਇੰਜ ਕਹਿਣ ਲਗੇ,
ਬੰਨੇ ਨਾ ਹੁਣ ਤੋਂ ਜਾਵੇਗੀ।
ਪਰ ਤੇਰੇ ਬੰਸ ਪਿਆਰੇ ਨੂੰ,
ਆ ਈਰਖਾ ਬੜਾ ਸਤਾਵੇਗੀ।

ਆਪੋ ਵਿਚ ਪਾਟਨ ਤਿੜਕਨਗੇ,
ਏਹ ਝਗੜੇ ਬੜੇ ਵਧਾਵੇਗੀ।
ਦੇਗ਼ਾਂ ਦੇ ਵਿਚ ਉਬਾਲੇਗੀ,
ਲੋਹਾਂ ਤੇ ਪਕੜ ਬਠਾਵੇਗੀ।

-੨੬-