ਪੰਨਾ:ਉਪਕਾਰ ਦਰਸ਼ਨ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ *[1] ਰਾਮ ਦਾਸ ਨੂੰ ਏਦਾਂ ਕਹਿ,
ਪੁਸ਼ਾਕਾਂ ਤੁਰਤ ਪਹਿਨਾ ਦਿਤਾ।
ਗਦੀ ਦਾ ਮਾਲਕ ਕਰ ਦਿਤਾ,
ਚਰਨਾਂ ਤੇ ਸੀਸ ਨਿਵਾ ਦਿਤਾ।

ਤੁਸੀਂ ਮਾਲਕ 'ਦੇਗ਼ਾਂ ਤੇਗ਼ਾਂ ਦੇ'
ਤੁਸੀਂ ਬੋਹਿਥ ਹੋ ਗੁਰਬਾਣੀ ਦੇ।
ਤੁਸਾਂ ਕੋਹੜੇ 'ਕੁੰਦਨ' ਕਰਨੇ ਨੇ,
ਅੰਮ੍ਰਿਤ ਭਰ ਕੇ ਵਿਚ ਪਾਣੀ ਦੇ।

ਸਚ ਖੰਡ ਵਸਾਉ ਧਰਤੀ ਤੇ,
ਜੀਵਾਂ ਦੀ ਤਪਸ਼ ਮਿਟਾਉ ਹੁਣ।
ਜਿਸ ਕੰਮ ਲਈ ਗਦੀ ਚਲੀ ਏ।
ਫਲ ਉਸ ਨੂੰ ਤੁਸੀ ਲਗਾਉ ਹੁਣ।

'ਮਨਮਤ' ਦਾ ਜਗ ਤੋਂ ਨਾਸ਼ ਕਰੋ,
'ਗੁਰਮਤ' ਦੀ ਲਹਿਰ ਵਗਾਉ ਹੁਣ।
ਬਣ 'ਖੇਵਟ' ਹਿੰਦੀ ਨਈਆ ਦੇ,
ਭਵ ਸਾਗਰੋਂ ਬੰਨੇ ਲਾਉ ਹੁਣ।


  1. *ਸ੍ਰੀ ਗੁਰੂ ਰਾਮ ਦਾਸ ਜੀ ਸਾਕ ਕਰ ਕੇ ਤੀਜੇ ਗੁਰੂ ਦੇ ਜਵਾਈ ਸਨ। ਸ੍ਰੀ ਬੀਬੀ ਭਾਨੀ ਨਾਲ ਏਹਨਾਂ ਦੀ ਸ਼ਾਦੀ ਹੋਈ ਹੋਈ ਸੀ ਪਰ ਪਰੇਮ ਕਰਕੇ ਪਰਵਾਨੇ ਗਏ।

-੨੮-