ਪੰਨਾ:ਉਪਕਾਰ ਦਰਸ਼ਨ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੂਲੀ ਦੀ ਸੂਲ

ਉਠ ਕਲਮੇ ਤੂੰ ਹੁਣ ਜਾਗ ਜ਼ਰਾ,
ਦਾਤੇ ਦਾ ਨਾਮ ਧਿਆ ਅੜੀਏ।
ਸੰਗਤਾਂ ਨੂੰ ਕਰ ਅਨੰਦ ਦਈਂ,
ਕੋਈ ਨਵਾਂ ਖਿਆਲ ਸੁਣਾ ਅੜੀਏ।

ਮਸਤਕ ਦੇ ਵਿਚ ਜੋ ਕਰਮਾਂ ਦੀ,
ਬਸ ਕਲਮ ਧੁਰੋਂ ਏਂ ਚਲ ਗਈ।
ਬਣ ਗਈ ਉਹ ਸਾਥਨ ਜੀਵਨ ਦੀ,
ਜੀਵਨ ਲਈ ਹੋ ਅਟੱਲ ਗਈ।

ਪੰਡਤਾਂ ਨੇ ਸਾਹੇ ਸੋਧੇ ਸਨ,
ਸੀਤਾ ਦੀ ਸੋਹਣੀ ਸ਼ਾਦੀ ਦੇ।
ਸਾਰੀ ਹੀ ਉਮਰ ਬੇ-ਕਰਮਨ ਦੀ,
ਲੰਘੀ ਏ ਵਿਚ ਬਰਬਾਦੀ ਦੇ।

ਲਛਮਨ ਸੀ ਹੋਇਆ ਘਾਇਲ ਜਦੋਂ,
ਸਿਰੀ ਰਾਮ ਡਿੱਠਾ ਕੁਰਲਾਂਦਾ ਏ।
ਤਕਿਆ ਮੈਂ ਤੀਰ ਸ਼ਕਾਰੀ ਤੋਂ,
ਪਿਆ ਕ੍ਰਿਸ਼ਨ ਜੰਗਲ ਵਿਚ ਖਾਂਦਾ ਏ।

-੩੧-