ਪੰਨਾ:ਉਪਕਾਰ ਦਰਸ਼ਨ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਇਕ ਮੁਕਟਾਂ ਵਾਲੇ ਨੇ,
ਸ੍ਰੀ ਅੰਮ੍ਰਿਤਸਰ ਜੀ ਆ ਕਰ ਕੇ।
ਚਰਨਾਂ ਤੇ ਕੀਤੀ ਨਿਮਸਕਾਰ,
ਵਿਚ ਗਲ ਦੇ ਪਲੜਾ ਪਾ ਕਰ ਕੇ।

ਬੰਦਨਾਂ ਕਰ ਪਿਛੇ ਹਟ ਜਦੋਂ,
ਬਹਿ ਚੋਕੜ ਓਸ ਲਗਾਇਆ ਏ।
'ਦਾਤਾ ਕਰ ਜੀਵਨ ਮੁਕਤ ਦਿਹੋ',
ਹਿਰਦੇ ਸੰਕਲਪ ਸਮਾਇਆ ਏ।

ਘਟ ਘਟ ਦੇ ਦਿਲ ਦੀ ਜਾਨ ਰਹੇ,
ਏਹ ਵਾਕ ਉਚਾਰਿਆ ਦਾਤਾ ਨੇ।
ਮਸਤਕ ਤੋਂ ਕਦੇ ਨਾ ਮਿਟਦਾ ਏ।
'ਲਿਖਿਆ' ਜੋ ਲੇਖ ਵਿਧਾਤਾ ਨੇ।

ਤਦ ਰਾਜਾ ਹੋ ਹੈਰਾਨ ਗਿਆ,
ਬਿਟ ਬਿਟ ਪਿਆ ਮੂੰਹ ਵਲ ਤਕਦਾ ਏ,
ਕੀਹ ਲੋੜ ਸੀ ਏਥੇ ਭਟਕਨ ਦੀ,
ਜੇ ਲਿਖਿਆ ਨਾ ਮਿਟ ਸਕਦਾ ਏ।

ਜਦ ਭੋਗ ਪਿਆ ਪ੍ਰਸ਼ਾਦ ਲਿਆ,
ਡੇਰੇ 'ਚ ਗਿਆ ਪਈ ਰਾਤ ਜਦੋਂ।
ਸੁਪਨੇ ਵਿਚ ਕਾਂਇਆਂ ਪਲਟ ਗਈ,
ਹੋਈ ਆ ਕੇ ਝਟ ਪਰਭਾਤ ਜਦੋਂ,

-੩੨-