ਪੰਨਾ:ਉਪਕਾਰ ਦਰਸ਼ਨ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਤੇ ਬੈਠਾ ਲਾ ਕੇ ਚੌਂਕੜੀ ਭਾਨੀ ਦਾ ਤਾਰਾ।
ਕਰ ਕੜਛੇ ਸੜਦੀ ਰੇਤ ਦੇ, ਪਾਉਂਦਾ ਹਤਿਆਰਾ।
ਹੈ ਬੈਠਾ ਮਸਤ ਮਲੰਗ ਉਹ, ਤਨ ਜ਼ਰਾ ਨਾ ਹਿਲੇ।
ਪਏ ਭੁਜਨ ਸੜਦੀ ਰੇਤ ਵਿਚ, ਜੀਕਰ ਜੋਂ ਗਿਲੇ।
ਦਉਂ ਤਨ ਤੇ ਉਠ ਉਠ ਪੇਲਕੇ, ਪਏ ਦੇਣ ਨਜ਼ਾਰੇ।
ਮਕਣ ਜਿਵੇਂ ਉਸ਼ੇਰ ਨੂੰ, ਕੋਈ ਅਰਸ਼ੀ ਤਾਰੇ ਨੂੰ।
ਸਭ ਜਗ ਤੇ ਬਿਜਲੀ ਫਿਰ ਗਈ, ਏਹ ਲਾਂਬੂ ਲਾਣੀ।
ਕਿਸੇ ਹਿੰਦੂ ਸਿਖ ਨੇ ਓਸ ਦਿਨ, ਨਾ ਪੀਤਾ ਪਾਣੀ।

ਨੂੰ ਲਾਹਨਤ ਚੰਦੁ ਚੰਦਰਿਆ, ਤੇਰੇ ਚੰਦਰੇ ਕਾਰੇ।
ਹ ਸ਼ਾਂਤ ਪੰਜ ਕਰਤਾਰ ਤੇ, ਐਹ ਕਹਿਰ ਗੁਜ਼ਾਰੇ।

ਤੂੰ ਸਾੜ ਨਹੀਂ ਸਕਦਾ ਓਸ ਨੂੰ, ਜੋ ਸੜਦੇ ਠਾਰੇ।
ਤੇਰੀ ਦੇਗ ਨਾ ਡੋਬੇ ਓਸ ਨੂੰ, ਜੋ ਰੁਬਦੇ ਤਾਰੇ।

ਇਕ ਮੀਆਂ ਮੀਰ ਫਕੀਰ ਸੀ, ਸਤਗੁਰ ਦਾ ਬੇਲੀ।
ਉਸ ਕਿਹਾ 'ਸੂਰਤ ਰੱਬ ਦੀ ਕਿਉਂ ਅੱਗ 'ਚ ਖੇਲੀ।

ਆਹ ਕੀਹ ਵਰਤਾਇਆ ਜਾਂ ਨਬੀ, ਏਦਾ ਭਾਣਾ।
ਤੇਰਾ ਕੀਕਰ ਤਤੀ ਤਵੀ ਤੇ, ਹੋ ਗਿਆ ਟਿਕਾਣਾ।

ਜੋ ਹੁਕਮ ਕਰੋ ਤਾਂ ਕੌਂਦੀਆਂ, ਖਿਚ ਲਵਾਂ ਤਨਾਵਾਂ।
ਤੋਂ ਦਿੱਲੀ ਅਤੇ ਲਾਹੌਰ ਦੇ ਫੜ ਮਹਿਲ ਭੜਾਵਾਂ।

ਜੇ ਦੇ ਦੇ ਹੁਕਮ ਜ਼ਮੀਨ ਤੇ, ਮੈਂ ਸੂਰਜ ਲਿਆਵਾਂ।
ਐਹ ਸਭ ਜਰਵਾਣੇ ਮਿੰਟ ਵਿਚ, ਲੈ ਵੇਖ ਦਲਾਵਾਂ।

-੩੯-