ਪੰਨਾ:ਉਪਕਾਰ ਦਰਸ਼ਨ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਾਲ ਨੁਸਖਿਆਂ ਦੇ ਕਦੇ ਹਟਦੇ ਨਾ,
ਜੇਹੜੇ ਵਿਚ ਕਰਮਾਂ ਕਰਮ ਰੋਗ ਹੁੰਦੇ।
ਕੰਚਨ, ਕਚ ਇਕੋ ਗੁਰਮੁਖ ਆਖਦੇ ਨੇ,
ਘਰੀਂ ਮਨਮੁਖਾਂ ਦੀ ਹਰਖ ਸੋਗ ਹੁੰਦੇ।

ਜੋ ਕੁਝ ਵੇਖਿਆ ਤੂੰ ਉਹਦੇ ਹੁਕਮ ਅੰਦਰ,
ਕਾਹਨੂੰ ਆਪਣਾ ਆਪ ਗੁਵਾ ਲਵਾਂ ਮੈਂ।
ਬੇੜੀ ਕੰਢੇ ਤੇ ਪੁਜੀ 'ਅਨੰਦ' ਮੇਰੀ,
ਲਹਿਰਾਂ ਝੂਠੀਆਂ 'ਚ ਕਿਉਂ ਰੁੜ੍ਹਾ ਲਵਾਂ ਮੈਂ।

-੪੬-