ਪੰਨਾ:ਉਪਕਾਰ ਦਰਸ਼ਨ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਮਾਧੋ ਜੀ

ਰਾਤਾਂ ਪੋਹ ਦੀਆਂ ਕਹਿਰ ਦਾ ਪਵੇ ਕੋਰਾ,
ਝਲ ਸਕੇ ਨਾ ਕੋਈ ਇਨਸਾਨ ਓਹਨੂੰ।
ਹਵਾ ਪਛੋਂ ਦੀ ਤੇ ਨਿਮੀ ਨਿਮੀ ਵਰਖਾ,
ਚਾਹੜ ਰਹੇ ਸਨ ਹੋਰ ਵੀ ਪਾਨ ਓਹਨੂੰ।
ਘਰ ਮਾਧੋ ਦੇ ਆ ਗਿਆ ਇਕ ਰਾਹੀ,
ਉਸ ਬਠਾਲਿਆਂ ਨਾਲ ਸਨਮਾਨ ਓਹਨੂੰ।
ਪਾਣੀ ਗਰਮ ਕਰਕੇ ਧੋਤੇ ਪੈਰ ਓਹਦੇ,
ਸੁਕੇ ਕੱਪੜੇ ਵੀ ਕੀਤੇ ਦਾਨ ਓਹਨੂੰ।

ਅਦਬ ਨਾਲ ਛਕਾ ਪ੍ਰਸ਼ਾਦ ਪਾਣੀ,
ਮੰਜਾ ਵਿਚ ਚੁਬਾਰੇ ਵਛਾ ਦਿਤਾ।
ਤੇ ਅੰਗੀਠਾ ਮਘ ਕੇ ਕੋਲਿਆਂ ਦਾ,
'ਨਾਲੇ' ਮੰਜੇ ਦੇ ਕੋਲ ਟਕਾ ਦਿਤਾ।

ਰਾਹੀ ਨਹੀਂ ਸੀ ਹੈਸੀ ਕੋਈ ਧਾੜਵੀ ਉਹ,
ਸ਼ਕਲ ਗੁਰਮੁਖਾਂ ਵਾਲੀ ਬਣਾਈ ਹੋਈ।
ਗਲ ਵਿਚ ਮਾਲਾ ਅਠੋਤਰੀ ਫਬਦੀ ਸੀ,
ਸਿਖਾਂ ਵਾਂਗ ਦਸਤਾਰ ਸਜਾਈ ਹੋਈ।

-੪੭-